ਆਪ੍ਰੇਸ਼ਨ ਸੰਧੂਰ 'ਤੇ ਨਵਾਂ ਮਾਡਿਊਲ ਜਾਰੀ ਕਰੇਗਾ ਐਨਸੀਈਆਰਟੀ

ਨਵੀਂ ਦਿੱਲੀ, 26 ਜੁਲਾਈ - ਹੁਣ ਦੇਸ਼ ਭਰ ਦੇ ਸਕੂਲਾਂ ਵਿਚ ਵਿਸਥਾਰ ਨਾਲ ਆਪ੍ਰੇਸ਼ਨ ਸੰਧੂਰ ਨੂੰ ਪੜ੍ਹਾਇਆ ਜਾਵੇਗਾ। ਐਨਸੀਈਆਰਟੀ ਨੇ ਐਲਾਨ ਕੀਤਾ ਹੈ ਕਿ ਉਹ ਤੀਜੀ ਤੋਂ ਬਾਰ੍ਹਵੀਂ ਜਮਾਤ ਲਈ ਵਿਸ਼ੇਸ਼ ਮਾਡਿਊਲ ਤਿਆਰ ਕਰੇਗਾ ਤੇ ਇਸ ਵਿਚ ਆਪ੍ਰੇਸ਼ਨ ਸੰਧੂਰ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਆਪ੍ਰੇਸ਼ਨ ਹਾਲ ਹੀ ਵਿਚ ਭਾਰਤੀ ਫ਼ੌਜ ਦੀ ਬਹਾਦਰੀ ਦਾ ਪ੍ਰਤੀਕ ਬਣ ਗਿਆ ਹੈ।
ਭਾਰਤ ਵਿਚ ਪਹਿਲੀ ਵਾਰ, ਇਕ ਫ਼ੌਜੀ ਕਾਰਵਾਈ ਨੂੰ ਸਕੂਲੀ ਸਿੱਖਿਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਦਾ ਮਕਸਦ ਇਹ ਹੈ ਕਿ ਵਿਦਿਆਰਥੀ ਸਿਰਫ਼ ਕਿਤਾਬਾਂ ਤੱਕ ਸੀਮਤ ਗਿਆਨ ਪ੍ਰਾਪਤ ਨਾ ਕਰਨ, ਸਗੋਂ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਅਸਲ ਘਟਨਾਵਾਂ ਨੂੰ ਵੀ ਸਮਝਣ। ਸਿਲੇਬਸ ਵਿਚ ਆਪ੍ਰੇਸ਼ਨ ਸੰਧੂਰ ਸ਼ਾਮਲ ਕਰਨ ਨਾਲ ਵਿਦਿਆਰਥੀਆਂ ਵਿਚ ਰਾਸ਼ਟਰਵਾਦ, ਭਾਰਤੀ ਫ਼ੌਜ ਪ੍ਰਤੀ ਸਤਿਕਾਰ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਹੋਵੇਗੀ।