ਮਾਲਦੀਵ ਦੌਰੇ ਦੀ ਸਮਾਪਤੀ ਤੋਂ ਬਾਅਦ, ਤਾਮਿਲਨਾਡੂ ਦੇ ਥੂਥੁਕੁੜੀ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

ਮਾਲੇ, 26 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਦੇ ਆਪਣੇ ਦੌਰੇ ਦੀ ਸਮਾਪਤੀ ਤੋਂ ਬਾਅਦ, ਤਾਮਿਲਨਾਡੂ ਦੇ ਥੂਥੁਕੁੜੀ ਲਈ ਰਵਾਨਾ ਹੋਏ। ਅੱਜ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਤੂਤੀਕੋਰਿਨ ਵਿਖੇ ਇੱਕ ਜਨਤਕ ਸਮਾਗਮ ਵਿੱਚ 4800 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਅੱਜ ਸ਼ਾਮ ਅਤੇ ਕੱਲ੍ਹ, ਮੈਂ ਤਾਮਿਲਨਾਡੂ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਵਾਂਗਾ। ਮੈਂ ਥੋੜ੍ਹੀ ਦੇਰ ਵਿੱਚ ਥੂਥੂਕੁੜੀ ਪਹੁੰਚਾਂਗਾ, ਜਿੱਥੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਇਕ ਲੜੀ ਰਾਸ਼ਟਰ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਵਿਚ ਥੂਥੂਕੁੜੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਸ਼ਾਮਲ ਹੈ, ਜੋ ਕਿ ਖ਼ਾਸ ਤੌਰ 'ਤੇ ਤਾਮਿਲਨਾਡੂ ਦੇ ਦੱਖਣੀ ਹਿੱਸੇ ਵਿਚ ਵਪਾਰ ਅਤੇ ਸੰਪਰਕ ਲਈ ਇਕ ਗੇਮ-ਚੇਂਜਰ ਹੋਵੇਗੀ। ਉਦਘਾਟਨ ਕੀਤੇ ਜਾਣ ਵਾਲੇ ਹੋਰ ਪ੍ਰੋਜੈਕਟਾਂ ਵਿਚ 50 ਕਿਲੋਮੀਟਰ ਦਾ 4-ਲੇਨਿੰਗ ਸ਼ਾਮਲ ਹੈ। ਐਨਐਚ-36 ਦਾ ਸੇਥੀਆਥੋਪ-ਚੋਲਾਪੁਰਮ ਸਟ੍ਰੈਚ ਅਤੇ 5.16 ਕਿਲੋਮੀਟਰ ਂ੍ਹ-138 ਟੂਟੀਕੋਰਿਨ ਪੋਰਟ ਰੋਡ ਦਾ 6-ਲੇਨਿੰਗ।"