ਕਾਰਗਿਲ ਸ਼ਹੀਦ ਸਿਪਾਹੀ ਜਸਕਰਨ ਸਿੰਘ ਉਪਲ ਮਰੜੀ ਦੇ ਪਿੰਡ ਨੂੰ ਢੁੱਕਵੀਂ ਯਾਦਗਾਰ ਬਣਾ ਕੇ ਦੇਵੇ ਸਰਕਾਰ - ਪਰਿਵਾਰਕ ਮੈਂਬਰ

ਜੈਤੀਪੁਰ, 26 ਜੁਲਾਈ-ਕਾਰਗਿਲ ਜੰਗ ਵਿਚ ਸ਼ਹੀਦ ਹੋਏ ਜ਼ਿਲ੍ਹ ਅੰਮ੍ਰਿਤਸਰ ਤੇ ਹਲਕਾ ਮਜੀਠਾ ਦੇ ਪਿੰਡ ਮਰੜੀ ਕਲਾਂ ਦੇ ਜੰਮਪਲ ਸਿਪਾਹੀ ਜਸਕਰਨ ਸਿੰਘ ਉਪਲ ਮਰੜੀ ਨੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਏ। ਸ਼ਹੀਦ ਜਸਕਰਨ ਸਿੰਘ ਉਪਲ ਮਰੜੀ ਦਾ ਜਨਮ 1973 ਵਿਚ ਪਿਤਾ ਬਚਨ ਸਿੰਘ ਪਟਵਾਰੀ, ਮਾਤਾ ਹਰਭਜਨ ਕੌਰ ਦੀ ਕੁੱਖੋਂ ਪਿੰਡ ਮਰੜੀ ਕਲਾਂ ਵਿਖੇ ਹੋਇਆ। ਸ਼ਹੀਦ ਜਸਕਰਨ ਸਿੰਘ ਪੜ੍ਹਾਈ ਕਰਦੇ ਫੌਜ ਵਿਚ ਭਰਤੀ ਹੋ ਗਏ।
1999 ਵਿਚ ਕਾਰਗਿਲ ਦੀਆਂ ਪਹਾੜੀਆਂ ਉਤੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਹੌਲਦਾਰ ਸਿਪਾਹੀ ਜਸਕਰਨ ਸਿੰਘ ਉਪਲ ਸ਼ਹੀਦ ਹੋ ਗਏ। ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕਾਰਗਿਲ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਰਾਸ਼ੀ ਦਿੱਤੀ ਗਈ ਅਤੇ ਉਸ ਸਮੇਂ ਦੀਆਂ ਸੂਬਾ ਸਰਕਾਰਾਂ ਵਲੋਂ ਸ਼ਹੀਦਾਂ ਦੀ ਪਿੰਡ ਵਿਚ ਢੁੱਕਵੀਂ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਸੀ। ਸ਼ਹੀਦ ਜਸਕਰਨ ਸਿੰਘ ਦੇ ਭਰਾ ਸਰਪੰਚ ਬਲਵਿੰਦਰ ਸਿੰਘ ਉਪਲ, ਬਖਤਾਵਰ ਸਿੰਘ ਉਪਲ, ਭਤੀਜਾ ਮੇਜਰ ਸਿੰਘ ਨੇ ਦੱਸਿਆ ਕਿ 26 ਸਾਲ ਪੂਰੇ ਹੋਣ ਦੇ ਬਾਵਜੂਦ ਪਿੰਡ ਦੇ ਸਕੂਲ ਸ਼ਹੀਦ ਦੇ ਨਾਂਅ ਉਤੇ ਰੱਖਣ ਉਤੇ 22 ਸਾਲ ਬਾਅਦ ਸਰਕਾਰ ਵਲੋਂ ਸ਼ਹੀਦ ਜਸਕਰਨ ਸਿੰਘ ਦੇ ਨਾਂਅ ਉਪਰ ਗੇਟ ਬਣਨ ਲਈ ਗ੍ਰਾਂਟ ਜਾਰੀ ਕੀਤੀ ਗਈ ਜੋ ਕਿ ਗੁਰਦੁਆਰਾ ਭਗਤ ਬਾਬਾ ਨਾਮ ਦੇਵ ਜੀ ਮਰੜੀ ਕਲਾਂ ਵਿਖੇ ਸ਼ਹੀਦ ਜਸਕਰਨ ਸਿੰਘ ਉਪਲ ਦੀ ਯਾਦ ਵਿਚ ਯਾਦਗਾਰੀ ਗੇਟ ਬਣਾਇਆ ਜਾ ਰਿਹਾ ਹੈ। ਸ਼ਹੀਦ ਦੇ ਭਰਾ ਸਰਪੰਚ ਬਲਵਿੰਦਰ ਸਿੰਘ ਉਪਲ ਨੇ ਕਿਹਾ ਕਿ ਉਹ ਆਪਣੇ ਛੋਟੇ ਭਰਾ ਜਸਕਰਨ ਸਿੰਘ ਉਪਲ ਦੀ ਯਾਦ ਵਿਚ ਲਾਇਬ੍ਰੇਰੀ ਬਣਾ ਰਹੇ ਹਨ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਸਾਡੇ ਸ਼ਹੀਦ ਭਰਾ ਦੀ ਸਮਾਧ ਦੇ ਕੋਲ ਯਾਦਗਾਰੀ ਕਮਿਊਨਿਟੀ ਹਾਲ ਬਣਾਇਆ ਜਾਵੇ ਤੇ ਖੇਡ ਸਟੇਡੀਅਮ ਦਾ ਨਾਂਅ ਸ਼ਹੀਦ ਜਸਕਰਨ ਸਿੰਘ ਉਪਲ ਦੇ ਨਾਂਅ ਉਪਰ ਰੱਖਿਆ ਜਾਵੇ ਤਾਂ ਜੋ ਸ਼ਹੀਦ ਨੂੰ ਬਣਦਾ ਮਾਣ-ਸਨਮਾਨ ਮਿਲ ਸਕੇ ਤਾਂ ਜੋ ਅਗਲੀ ਪੀੜ੍ਹੀ ਇਸ ਤੋਂ ਸੇਧ ਲੈ ਸਕੇ।