JALANDHAR WEATHER

ਦਿਲਜੀਤ ਦੋਸਾਂਝ ਨੇ ਫਿਲਮ 'ਪੰਜਾਬ 95' ਦਾ ਸੀਨ ਕੀਤਾ ਸ਼ੇਅਰ, ਸੈਂਸਰ ਬੋਰਡ ਵੱਲੋਂ ਫਿਲਮ ਨੂੰ ਅਜੇ ਤੱਕ ਨਹੀਂ ਮਿਲੀ ਹਰੀ ਝੰਡੀ

ਚੰਡੀਗੜ੍ਹ , 20 ਜੁਲਾਈ - ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫਿਲਮ ‘ਪੰਜਾਬ 95’ ਦਾ ਇਕ ਝਲਕੀ ਭਰਿਆ ਸੀਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਦਿਲਜੀਤ ਦੀ ਇਸ ਪੋਸਟ ਨੇ ਫਿਰ ਤੋਂ ਫਿਲਮ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਫਿਲਮ ‘ਪੰਜਾਬ 95’ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਦਿਲਜੀਤ ਦੋਸਾਂਝ ਇਸ ਫਿਲਮ ਵਿਚ ਕੇਂਦਰੀ ਕਿਰਦਾਰ ਨਿਭਾ ਰਹੇ ਹਨ। ਹਾਲਾਂਕਿ ਦਸੰਬਰ 2022 ਤੋਂ ਇਹ ਫਿਲਮ ਸੈਂਸਰ ਬੋਰਡ ਕੋਲ ਅਟਕੀ ਹੋਈ ਹੈ। ਸੈਂਸਰ ਬੋਰਡ ਵੱਲੋਂ ਫਿਲਮ ‘ਚ 127 ਕੱਟ ਲਗਾਉਣ ਦੀ ਹਦਾਇਤ ਦਿੱਤੀ ਗਈ ਹੈ, ਪਰ ਨਿਰਮਾਤਾ ਟੀਮ ਨੇ ਇਨ੍ਹਾਂ ਕੱਟਾਂ ਨੂੰ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਫਿਲਮ ਨੂੰ ਅਜੇ ਤੱਕ ਰਿਲੀਜ਼ ਦੀ ਮਨਜ਼ੂਰੀ ਨਹੀਂ ਮਿਲੀ।
ਦਿਲਜੀਤ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਇਹ ਸੀਨ ਦਰਸ਼ਕਾਂ ਵਿੱਚ ਫਿਲਮ ਪ੍ਰਤੀ ਉਤਸ਼ਾਹ ਵਧਾ ਰਿਹਾ ਹੈ। ਦਰਸ਼ਕ ਫਿਲਮ ਦੇ ਰਿਲੀਜ਼ ਦੀ ਉਡੀਕ ਕਰ ਰਹੇ ਹਨ ਅਤੇ ਸਵਾਲ ਉਠਾ ਰਹੇ ਹਨ ਕਿ ਆਖਰ ਕਦੋਂ ਇਹ ਫਿਲਮ ਰੂਬਰੂ ਹੋਏਗੀ। ਫਿਲਮ ਦੀ ਟੀਮ ਦਾ ਕਹਿਣਾ ਹੈ ਕਿ ਉਹ ਇਤਿਹਾਸਕ ਤੱਥਾਂ ‘ਤੇ ਆਧਾਰਿਤ ਇਸ ਪ੍ਰਾਜੈਕਟ ‘ਚ ਕੋਈ ਵੀ ਕੱਟ ਨਹੀਂ ਲਗਾਉਣਗੇ, ਕਿਉਂਕਿ ਇਹ ਸੱਚਾਈ ਨੂੰ ਦਰਸਾਉਂਦੀ ਹੈ ਅਤੇ ਜਸਵੰਤ ਸਿੰਘ ਖਾਲੜਾ ਵਰਗੇ ਮਹਾਨ ਨਾਇਕ ਦੀ ਬਹਾਦਰੀ ਨੂੰ ਸਨਮਾਨ ਦਿੰਦੀ ਹੈ। ਹੁਣ ਵੇਖਣਾ ਇਹ ਰਹਿ ਗਿਆ ਹੈ ਕਿ ਕੀ ਸੈਂਸਰ ਬੋਰਡ ਅਤੇ ਨਿਰਮਾਤਾ ਟੀਮ ਵਿਚਕਾਰ ਕੋਈ ਰਾਹ ਨਿਕਲਦਾ ਹੈ ਜਾਂ ਇਹ ਫਿਲਮ ਹੋਰ ਦੇਰ ਲਈ ਰਿਲੀਜ਼ ਤੋਂ ਦੂਰ ਰਹਿੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ