JALANDHAR WEATHER

ਮੈਰਾਥਨ ਦੌੜਾਕ ਫੌਜਾ ਸਿੰਘ ਦੀ ਖੇਡ ਵਿਰਾਸਤ ਨੂੰ ਸਾਂਭਣ ਦੀ ਲੋੜ

ਐਡੀਡਾਸ ਕੰਪਨੀ ਨੇ ਖ਼ਾਸ ਤੌਰ 'ਤੇ ਬਣਾਏ ਸੀ ਉਨ੍ਹਾਂ ਦੇ ਨਾਂਅ ਵਾਲੇ ਬੂਟ
ਜਲੰਧਰ, 20 ਜੁਲਾਈ (ਡਾ.ਜਤਿੰਦਰ ਸਾਬੀ)-ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੀ ਖੇਡ ਵਿਰਾਸਤ ਨੂੰ ਸਾਂਭਣ ਦੀ ਸਖ਼ਤ ਲੋੜ ਹੈ ਤਾਂ ਜੋ ਆਉਣ ਵਾਲੀ ਪੀੜੀ ਖੇਡਾਂ ਵੱਲ ਪ੍ਰੇਰਿਤ ਹੋ ਸਕੇ | 'ਅਜੀਤ' ਦੇ ਖੇਡ ਪ੍ਰਤੀਨਿਧ ਵਲੋਂ ਉਨ੍ਹਾਂ ਦੇ ਜੱਦੀ ਘਰ ਬਿਆਸ ਪਿੰਡ ਕੀਤੇ ਦੌਰੇ ਦੌਰਾਨ ਫੌਜਾ ਸਿੰਘ ਦੀ ਖੇਡਾਂ ਦੀ ਅਨਮੋਲ ਵਿਰਾਸਤ ਵੇਖੀ ਤੇ ਕਈ ਤਗਮੇ, ਟਰਾਫ਼ੀਆਂ ਤੇ ਹੋਰ ਖੇਡ ਸਮਗਰੀ ਦੀਆਂ ਕਈ ਯਾਦਾਂ ਵੀ ਵੇਖੀਆਂ ਜੋ ਕਿ ਇਕ ਖਿਡਾਰੀ ਅੰਦਰ ਜੋਸ਼ ਭਰਦੀਆਂ ਹਨ | ਇਸ ਦੇ ਨਾਲ ਹੀ ਕੌਮਾਂਤਰੀ ਖੇਡ ਕੰਪਨੀ ਐਡੀਡਾਸ ਨੇ ਉਨ੍ਹਾਂ ਦੇ ਨਾਮ ਵਾਲੇ ਬੂਟ ਵੀ ਬਣਾ ਕੇ ਉਨ੍ਹਾਂ ਨੂੰ ਦਿੱਤੇ ਤੇ ਇਸ ਦੇ ਪਿੱਛੇ ਇਕ ਬਹੁਤ ਹੀ ਅਨੋਖੀ ਕਹਾਣੀ ਹੈ | ਐਡੀਡਾਸ ਫੌਜਾ ਸਿੰਘ ਦੇ ਲੰਡਨ, ਟੋਰਾਂਟੋ, ਨਿਊ ਯਾਰਕ ਦੇ ਵਿਚ ਕਰਵਾਏ ਗਏ ਮੈਰਾਥਨ ਦੌੜਾਂ ਦੀ ਪਰਫਾਰਮੈਂਸ ਤੋਂ ਬਹੁਤ ਹੀ ਪ੍ਰਭਾਵਿਤ ਹੋਈ ਤੇ ਉਨ੍ਹਾਂ ਨਾਲ ਸਾਲ 2004 'ਚ ਰਾਬਤਾ ਬਣਾਇਆ ਸੀ ਤੇ ਇਕ 'ਇੰਪੌਸੀਬਾਲ-ਇਜ-ਨਥਿੰਗ' ਕੈਂਪੇਨ 'ਚ ਉਨ੍ਹਾਂ ਨੂੰ ਡੇਵਿਡ ਬੈਕਹਮ ਤੇ ਮੁਹੰਮਦ ਅਲੀ ਨਾਲ ਇਕ ਫ਼ੀਚਰ 'ਚ ਪੋਸਟਰ ਬੁਆਏ ਬਣਾਇਆ ਸੀ | ਇਸ ਤੋਂ ਬਾਅਦ ਐਡੀਡਾਸ ਕੰਪਨੀ ਨੇ ਉਨ੍ਹਾਂ ਨੂੰ ਰਨਿੰਗ ਗੇਅਰ ਬੂਟ ਬਣਾ ਕੇ ਦਿੱਤੇ ਤੇ ਉਸ ਤੇ ਉਨ੍ਹਾਂ ਦਾ ਨਾਂਅ 'ਫੌਜਾ ਸਿੰਘ' ਵੀ ਲਿਖਿਆ | ਜੇਕਰ ਵੇਖਿਆ ਜਾਵੇ ਤਾਂ ਹੁਣ ਤੱਕ ਐਡੀਡਾਸ ਕੰਪਨੀ ਨੇ ਭਾਰਤ ਦੇ ਨਾਮੀ ਖਿਡਾਰੀ ਰੋਹਿਤ ਸ਼ਰਮਾ(ਕ੍ਰਿਕਟ), ਸਚਿਨ ਤੇਂਦੁਲਕਰ (ਕ੍ਰਿਕਟ), ਮੀਰਾਬਾਈ ਚਾਨੂੰ (ਵੇਟ ਲਿਫ਼ਟਿੰਗ), ਹਿਮਾ ਦਾਸ (ਅਥਲੈਟਿਕਸ) ਲਵਲੀਨਾ ਬੋਹਰਗੋਹਾਨ (ਬਾਕਸਿੰਗ) ਲਈ ਆਪਣੇ ਸਪਾਂਸਰ ਅਥਲੀਟ ਲਈ ਬੂਟ ਬਣਾਏ ਹਨ ਤੇ ਵਿਦੇਸ਼ੀ ਖਿਡਾਰੀਆਂ 'ਚ ਮੇਸੀ (ਫੁੱਟਬਾਲ), ਜੇਮਜ ਹਾਰਡਨ (ਬਾਸਕਟਬਾਲ ਐਨ.ਬੀ.ਏ) ਡੈਮਨ ਲੀਲਾਰਡ (ਬਾਸਕਟਬਾਲ) ਡੈਰਿਕ ਰੋਜ, ਡੌਨਵੋਨ (ਬਾਸਕਟਬਾਲ) ਮੁਹੰਮਦ ਸਲਾਹ (ਫੁੱਟਬਾਲ), ਡੇਵਿਡ ਬੈਹਕਮ (ਫੁੱਟਬਾਲ) ਜਿਨਦਾਨੇ ਜੈਡਿਨ (ਫੁੱਟਬਾਲ), ਪਾਲ ਪੋਗਬਾ (ਫੁੱਟਬਾਲ ਤੇ ਨਿੰਜਾ (ਈ.ਸਪੋਰਟਸ ) ਦੇ ਨਾਮ ਤੇ ਬੂਟ ਲਾਂਚ ਕੀਤੇ ਹਨ ਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਪੰਜਾਬ ਦੇ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਨਾਮ ਵੀ ਇਨ੍ਹਾਂ ਵਿਸ਼ਵ ਦੇ ਖਿਡਾਰੀਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ | ਫੌਜਾ ਸਿੰਘ ਦੀ ਜੀਵਨ ਤੇ ਛਪੀ ਇਕ ਕਿਤਾਬ ਜਿਸ ਵਿਚੋਂ ਉਨ੍ਹਾਂ ਦੇ ਖੇਡ ਜੀਵਨ ਸਬੰਧੀ ਪੂਰੀ ਝਲਕ ਵੇਖਣ ਨੂੰ ਮਿਲਦੀ ਹੈ ਉਹ ਕਿਤਾਬ ਵੀ ਸਕੂਲੀ ਖਿਡਾਰੀਆਂ ਤੇ ਬੱਚਿਆਂ ਦੀ ਪੇ੍ਰਰਨਾ ਸਰੋਤ ਬਣ ਸਕਦੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ