ਕਾਰ ਦਰੱਖਤ 'ਚ ਵੱਜਣ ਨਾਲ ਤਿੰਨ ਦੀ ਮੌਤ

ਅਟਾਰੀ, (ਅੰਮ੍ਰਿਤਸਰ), 14 ਜੁਲਾਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ-ਵਾਹਗਾ ਹਾਈਵੇਅ 'ਤੇ ਸਥਿਤ ਪੁਲਿਸ ਥਾਣਾ ਘਰਿੰਡਾ ਤੋਂ ਪਿੰਡ ਲਹੌਰੀਮੱਲ-ਭਕਨਾ ਨੂੰ ਜਾਂਦੇ ਰੋਡ ਉਤੇ ਕਾਰ ਦਰੱਖਤ ਵਿਚ ਵੱਜਣ ਕਾਰਨ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਤਿੰਨ ਦੀ ਮੌਤ ਹੋ ਗਈ। ਇਹ ਘਟਨਾ ਪਿੰਡ ਲਾਹੌਰਮੱਲ ਨਜ਼ਦੀਕ ਹੋਈ, ਜਿਸ ਤੋਂ ਬਾਅਦ ਰਾਹਗੀਰਾਂ ਵਲੋਂ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ।
ਕਾਰ ਤੇਜ਼ ਰਫਤਾਰ ਨਾਲ ਦਰੱਖਤ ਵਿਚ ਵੱਜਣ ਕਾਰਨ ਡਰਾਈਵਰ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ 2 ਨੇ ਥੋੜ੍ਹੀ ਦੇਰ ਬਾਅਦ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਬਾਬਾ ਹੀਰਾ ਸਿੰਘ ਵਾਸੀ ਪਿੰਡ ਸੁਰਸਿੰਘ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ। ਬਾਕੀ 2 ਮੈਂਬਰ ਵੀ ਮ੍ਰਿਤਕ ਬਾਬਾ ਹੀਰਾ ਸਿੰਘ ਦੇ ਪਰਿਵਾਰਿਕ ਮੈਂਬਰ ਹੀ ਹਨ।