JALANDHAR WEATHER

ਮੁੱਖ ਮੰਤਰੀ ਵਲੋਂ ‘ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕ ਥਾਮ ਐਕਟ 2025’ ਵਿਧਾਨ ਸਭਾ ’ਚ ਪੇਸ਼

ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਵਲੋਂ ‘ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕ ਥਾਮ ਐਕਟ 2025’ ਵਿਧਾਨ ਸਭਾ ’ਚ ਪੇਸ਼ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਬਿਲ ਪੇਸ਼ ਕਰ ਦਿੱਤਾ ਜਾਵੇ ਪਰ ਇਸ ਅਹਿਮ ਬਿਲ ’ਤੇ ਬਹਿਸ ਲਈ ਸਮਾਂ ਦਿੱਤਾ ਜਾਵੇ, ਬਿੱਲ ’ਤੇ ਚਰਚਾ ਕੱਲ ਕਰ ਲਈ ਜਾਵੇ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਸ ਪ੍ਰਸਤਾਵ ਨਾਲ ਸਹਿਮਤ ਹਾਂ ਪਰ ਅਜੇ ਵੀ ਤੁਹਾਨੂੰ ਇਸ ਮੁੱਦੇ ਉੱਤੇ ਚਰਚਾ ਲਈ ਸਮੇਂ ਦੀ ਲੋੜ ਹੈ ?

 ਮੁੱਖ ਮੰਤਰੀ ਦੀ ਗੱਲ ਦਾ ਜਵਾਬ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤਿਆਰੀ ਸਾਡੀ ਹਰ ਗੱਲ ਦੀ ਹੈ ਪਰ ਇਸ ਬਿੱਲ ਦਾ ਖਰੜਾ ਹੁਣੇ ਆਇਆ ਹੈ, ਅਜੇ ਪੜ੍ਹਿਆ ਵੀ ਨਹੀਂ ਪਰ ਇਸ ਸੰਬੰਧੀ ਹੋਈ ਮੀਟਿੰਗ ਵਿਚ ਇਹ ਹੀ ਤੈਅ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ