ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 20 ਘੰਟਿਆਂ ਤੋਂ ਬੰਦ

ਮੰਡੀ, 13 ਜੁਲਾਈ - ਹਿਮਾਚਲ ਪ੍ਰਦੇਸ਼ 'ਚ ਤੇਜ਼ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਚੱਲਦਿਆਂ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 20 ਘੰਟਿਆਂ ਤੋਂ ਬੰਦ ਪਿਆ ਹੈ। ਕੱਲ੍ਹ ਚਾਰ ਮੀਲ ਕੋਲ ਜ਼ਮੀਨ ਖਿਸਕਣ ਦੇ ਚੱਲਦਿਆਂ ਨੈਸ਼ਨਲ ਹਾਈਵੇ 20 ਘੰਟਿਆਂ ਤੋਂ ਬੰਦ ਪਿਆ ਹੈ। ਇਸ ਦੇ ਚੱਲਦਿਆਂ ਸੜਕ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਦੱਸ ਦਈਏ ਕਿ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 13 ਤੋਂ 16 ਜੁਲਾਈ ਤੱਕ ਸੂਬੇ ਦੇ ਲਗਭਗ 9 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।