JALANDHAR WEATHER

ਮੀਂਹ ਨਾਲ ਸ਼ੱਕੀ ਨਾਲੇ ਦੇ ਪਾਣੀ 'ਚ ਉਛਾਲ ਆਉਣ ਕਾਰਨ ਹਜ਼ਾਰਾਂ ਏਕੜ ਜ਼ਮੀਨ 'ਚ ਬੀਜੀ ਫ਼ਸਲ ਪਾਣੀ 'ਚ ਡੁੱਬੀ

ਚੋਗਾਵਾਂ/ਅੰਮਿ੍ਤਸਰ, 13 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਸਬ ਡਵੀਜ਼ਨ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡਾਂ ਅਤੇ ਸੱਕੀ ਨਾਲੇ ਵਿਚ ਪਿਛਲੇ 3 ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ, ਉਥੇ ਲੋਧੀ ਗੁੱਜਰ ਤੋਂ ਹੁੰਦਾ ਹੋਇਆ ਕੱਕੜ ਤੋਂ ਅੱਗੇ ਰਾਵੀ ਦਰਿਆ ਵਿਚ ਪੈਂਦੇ ਸੱਕੀ ਨਾਲੇ ਵਿਚ ਪਾਣੀ ਆ ਜਾਣ ਕਰਕੇ ਇਸ ਕਿਨਾਰੇ ਪਿੰਡ ਲੋਧੀਗੁੱਜਰ, ਨੱਥੂਪੁਰਾ, ਹੇਤਮਪੁਰਾ, ਭੱਗੂਪੁਰ ਉਤਾੜ, ਛੰਨਾ, ਮੰਡਿਆਂਵਾਲ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ।

ਪਿੰਡ ਲੋਧੀਗੁੱਜਰ ਸੱਕੀ ਨਾਲਾ ਪੁਲ ਤੋਂ ਕੁੱਝ ਹੀ ਹੇਠਾਂ ਖ਼ਤਰੇ ਦੇ ਨਿਸ਼ਾਨ ਨਜਦੀਕ ਵਹਿ ਰਿਹਾ ਰਿਹਾ ਹੈ। ਕਿਸਾਨ ਦਿਲਬਾਗ ਸਿੰਘ ਹੇਤਮਪੁਰਾ, ਸਾਬਕਾ ਸਰਪੰਚ ਸੁਖਚੈਨ ਸਿੰਘ, ਬਚਿੱਤਰ ਸਿੰਘ ਕਾਰਜ ਸਿੰਘ ਭੱਗੂਪੁਰ ਉਤਾੜ, ਬਲਜੀਤ ਸਿੰਘ, ਬਿੰਦਾ ਸਿੰਘ, ਨਿਸ਼ਾਨ ਸਿੰਘ ਲੋਧੀ ਗੁੱਜਰ, ਗੁਰਸੇਵਕ ਸਿੰਘ ਆਦਿ ਨੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਉਨ੍ਹਾਂ ਦੀਆਂ ਹਰ ਸਾਲ ਫ਼ਸਲਾਂ ਬਰਬਾਦ ਹੁੰਦੀਆਂ ਹਨ। ਸੱਕੀ ਨਾਲੇ ਦੇ 8 ਦਰ ਹਨ ,ਜਿਸ ਵਿਚੋਂ 1 ਦਰ ਰਾਹੀਂ ਪਾਣੀ ਲੰਘ ਰਿਹਾ ਹੈ ਤੇ ਬਾਕੀ ਦਰ ਦੀਵਾਰ ਕਰਕੇ ਬਿਲਕੁਲ ਬੰਦ ਕੀਤੇ ਹੋਏ ਹਨ।

ਅਜੇ ਤੱਕ ਕੋਈ ਵੀ ਪ੍ਰਸ਼ਾਸਨ ਤੇ ਰਾਜਨੀਤਿਕ ਆਗੂ ਨਹੀਂ ਪਹੁੰਚਿਆ, ਜਿਸ ਦਾ ਕਿਸਾਨਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਰਹੱਦੀ ਇਲਾਕੇ ਉਪਰ ਮੀਂਹ ਦੇ ਪਾਣੀ ਨਾਲ ਬਰਬਾਦ ਹੋਈਆਂ ਫ਼ਸਲਾਂ ਦਾ ਨਿਰੀਖਣ ਕਰਕੇ ਮੁਆਵਜ਼ਾ ਦਿੱਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ