JALANDHAR WEATHER

ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵਲੋਂ ਵੱਖ ਹੋਣ ਦਾ ਐਲਾਨ

ਨਵੀਂ ਦਿੱਲੀ, 13 ਜੁਲਾਈ (ਪੀ. ਟੀ. ਆਈ.)-ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਪਤੀ ਪਾਰੂਪੱਲੀ ਕਸ਼ਯਪ, ਜੋ ਕਿ ਇਕ ਚੋਟੀ ਦੇ ਸਾਬਕਾ ਸ਼ਟਲਰ ਵੀ ਹਨ, ਨੇ ਆਪਸੀ ਤੌਰ 'ਤੇ ਵੱਖ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ | ਐਤਵਾਰ ਨੂੰ ਇੰਸਟਾਗ੍ਰਾਮ 'ਤੇ ਸਾਇਨਾ ਨੇ ਨਿੱਜੀ ਅਪਡੇਟ ਸਾਂਝੀ ਕੀਤੀ, ਜਿਸ ਨੇ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ ਹੈ | ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਨੇ ਲਿਖਿਆ ਕਿ 'ਜ਼ਿੰਦਗੀ ਸਾਨੂੰ ਕਈ ਵਾਰ ਵੱਖ-ਵੱਖ ਦਿਸ਼ਾਵਾਂ 'ਚ ਲੈ ਜਾਂਦੀ ਹੈ | ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ ਮੈਂ ਤੇ ਕਸ਼ਯਪ ਪਾਰੂਪੱਲੀ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ | ਅਸੀਂ ਆਪਣੇ ਤੇ ਇਕ-ਦੂਜੇ ਲਈ ਸ਼ਾਂਤੀ, ਵਿਕਾਸ ਤੇ ਤੰਦਰੁਸਤੀ ਦੀ ਚੋਣ ਕਰ ਰਹੇ ਹਾਂ | ਮੈਂ ਯਾਦਾਂ ਲਈ ਧੰਨਵਾਦੀ ਹਾਂ ਤੇ ਅੱਗੇ ਵਧਣ ਦੀ ਕਾਮਨਾ ਕਰਦੀ ਹਾਂ | ਇਸ ਸਮੇਂ ਦੌਰਾਨ ਸਾਡੀ ਨਿੱਜਤਾ ਨੂੰ ਸਮਝਣ ਤੇ ਸਤਿਕਾਰ ਕਰਨ ਲਈ ਧੰਨਵਾਦ | ਸਾਇਨਾ ਤੇ ਕਸ਼ਯਪ ਦਾ ਵਿਆਹ ਦਸੰਬਰ 2018 'ਚ ਹੋਇਆ ਸੀ | ਉਨ੍ਹਾਂ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੈਦਰਾਬਾਦ ਦੀ ਪੁਲੇਲਾ ਗੋਪੀਚੰਦ ਅਕੈਡਮੀ 'ਚ ਇਕੱਠੇ ਸਿਖਲਾਈ ਲਈ | ਜਿੱਥੇ ਸਾਇਨਾ ਆਪਣੇ ਓਲੰਪਿਕ ਕਾਂਸੀ ਤਮਗਾ ਤੇ ਵਿਸ਼ਵ ਨੰਬਰ 1 ਰੈਂਕਿੰਗ ਨਾਲ ਇਕ ਗਲੋਬਲ ਆਈਕਨ ਬਣ ਗਈ ਉੱਥੇ ਹੀ ਕਸ਼ਯਪ ਨੇ ਵਿਸ਼ਵ ਦੇ ਚੋਟੀ ਦੇ 10 'ਚ ਜਗ੍ਹਾ ਬਣਾਈ ਤੇ 2014 ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ