JALANDHAR WEATHER

ਸਰਹੱਦ ਰਾਹੀਂ ਭਾਰਤ ਦਾਖਲ ਹੋਇਆ ਪਾਕਿਸਤਾਨੀ ਕਾਬੂ

ਦੋਰਾਂਗਲਾ, (ਗੁਰਦਾਸਪੁਰ), 14 ਜੁਲਾਈ (ਚੱਕਰਾਜਾ)- ਜ਼ਿਲ੍ਹਾ ਗੁਰਦਾਸਪੁਰ ਨਾਲ ਲੱਗਦੀ ਹਿੰਦ-ਪਾਕਿ ਸਰਹੱਦ ’ਤੇ ਪਿੰਡ ਚੌਂਤਰਾ ਨੇੜਿਓਂ ਬੀਤੀ ਸ਼ਾਮ ਪਾਕਿਸਤਾਨ ਵਲੋਂ ਭਾਰਤ ਦੀ ਹੱਦ ਅੰਦਰ ਦਾਖਲ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਕਾਬੂ ਕੀਤਾ ਗਿਆ ਹੈ। ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 58 ਬਟਾਲੀਅਨ ਦੇ ਜਵਾਨਾਂ ਵਲੋਂ ਇਸ ਪਾਕਿਸਤਾਨੀ ਨਾਗਰਿਕ ਨੂੰ ਉਸ ਸਮੇਂ ਕਾਬੂ ਕੀਤਾ ਗਿਆ, ਜਦ ਉਹ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਭਾਰਤ ਦੀ ਹੱਦ ਅੰਦਰ ਦਾਖਲ ਹੋ ਚੁੱਕਾ ਸੀ।

ਫੜੇ ਗਏ ਵਿਅਕਤੀ ਦੀ ਕੀਤੀ ਮੁੱਢਲੀ ਪੁੱਛਗਿਛ ਦੌਰਾਨ ਉਸ ਦੀ ਪਛਾਣ ਤਨਵੀਰ ਕਲਾਂ ਪੁੱਤਰ ਟਰਾਈਗਰ ਪਿੰਡ ਦੇਨ ਕਲਾਂ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਨਰਵਾਲ, ਪਾਕਿਸਤਾਨ ਵਜੋਂ ਹੋਈ ਹੈ। ਬੀ.ਐਸ.ਐਫ਼. ਵਲੋਂ ਅਗਲੀ ਪੁਛਗਿੱਛ ਲਈ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ