JALANDHAR WEATHER

ਚਿੱਤਰਕਾਰ ਵਲੋਂ ਆਪ੍ਰੇਸ਼ਨ ਸੰਧੂਰ ਨੂੰ ਪ੍ਰਦਰਸ਼ਨੀ ਸਮਰਪਿਤ

ਕੈਨਵਸ 'ਤੇ ਕੀਤੀ ਸੰਧੂਰ ਦੀ ਵਰਤੋਂ
ਨਵੀਂ ਦਿੱਲੀ, 13 ਜੁਲਾਈ (ਪੀ.ਟੀ.ਆਈ.)-ਦਿੱਲੀ 'ਚ 'ਹਿਮਾਲਿਆ: ਦਿ ਜਰਨੀ ਥਰੂ ਏ ਕੈਸਕੇਡ ਆਫ਼ ਕਲਰਸ' ਸਿਰਲੇਖ ਵਾਲੀ ਪ੍ਰਦਰਸ਼ਨੀ ਬੀਤੀ ਸ਼ਾਮਤਿ੍ਵੇਣੀ ਕਲਾ ਸੰਗਮ 'ਚ ਇਕ ਗੈਲਰੀ 'ਚ ਖੁੱਲ੍ਹੀ | ਪ੍ਰਦਰਸ਼ਨੀ ਦਾ ਮੁੱਖ ਆਕਰਸ਼ਣ ਚਿੱਤਰਕਾਰ ਚੰਦਰਨਾਥ ਦਾਸ ਵਲੋਂ ਆਪ੍ਰੇਸ਼ਨ ਸੰਧੂਰ ਨੂੰ ਸਮਰਪਿਤ ਇਕ ਬਿਨਾਂ ਸਿਰਲੇਖ ਵਾਲਾ ਤੇਲ ਚਿੱਤਰ ਰਿਹਾ | ਇਕ ਚਮਕਦਾਰ, ਰੰਗੀਨ ਕੈਨਵਸ ਜਿਸ 'ਤੇ 'ਆਪ੍ਰੇਸ਼ਨ ਸੰਧੂਰ' ਨੂੰ ਦਰਸਾਉਣ ਲਈ ਅਸਲ ਸੰਧੂਰ ਦੀ ਵਰਤੋਂ ਕੀਤੀ ਗਈ | ਇਹ ਪ੍ਰਦਰਸ਼ਨੀ ਵੱਖ-ਵੱਖ ਮੌਸਮਾਂ 'ਚ ਹਿਮਾਲਿਆ ਦੀ ਸ਼ਕਤੀ ਤੇ ਸ਼ਾਨ ਨੂੰ ਦਰਸਾਉਂਦੀ ਹੈ | ਇਹ ਭਾਰਤ ਦੇ ਆਪ੍ਰੇਸ਼ਨ ਸੰਧੂਰ ਨੂੰ ਵੀ ਸਮਰਪਿਤ ਹੈ | ਆਪ੍ਰੇਸ਼ਨ ਸੰਧੂਰ ਅੱਤਵਾਦ ਵਿਰੁੱਧ ਇਕ ਫੈਸਲਾਕੁੰਨ ਫੌਜੀ ਕਾਰਵਾਈ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ