ਅੰਮ੍ਰਿਤਸਰ ਅਟਾਰੀ ਰੋਡ 'ਤੇ ਭਿਆਨਕ ਸੜਕ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ

ਅਟਾਰੀ, ਅੰਮ੍ਰਿਤਸਰ 13 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਅਟਾਰੀ ਰੋਡ 'ਤੇ ਸਥਿਤ ਅੱਡਾ ਢੋਡੀਵਿੰਡ ਵਿਖੇ ਦੇਰ ਸ਼ਾਮ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਲੇ ਪਾਸੇ ਤੋਂ ਦੇਰ ਸ਼ਾਮ ਖਾਸਾ ਪੈਟਰੋਲ ਪੰਪ ਦੇ ਮਾਲਕ ਮੋਤਾ ਸਿੰਘ ਦਾ ਪੋਤਰਾ ਆਪਣੇ 2 ਵਰਕਰਾਂ ਦੇ ਨਾਲ ਅਟਾਰੀ ਸਰਹੱਦ ਵਾਲੇ ਪਾਸੇ ਨੂੰ ਆਪਣੀ ਵੈਨਿਊ ਗੱਡੀ 'ਤੇ ਜਾ ਰਿਹਾ ਸੀ ਕਿ ਅਗਲੇ ਪਾਸੇ ਸਾਹਮਣੇ ਜਾ ਰਹੀ ਟਰੈਕਟਰ ਟਰਾਲੀ ਦੇ ਪਿੱਛੇ ਤੋਂ ਤੇਜ਼ ਰਫ਼ਤਾਰ ਉਨ੍ਹਾਂ ਦੀ ਕਾਰ ਟਕਰਾਈ ਜਿਸ ਦੇ ਸਿੱਟੇ ਵਜੋਂ ਮੌਕੇ 'ਤੇ ਹੀ ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ।