ਪੰਜਾਬ ਭਰ 'ਚੋਂ ਪਵਿੱਤਰ ਹੱਜ ਯਾਤਰਾ 2026 'ਤੇ ਜਾਣ ਲਈ 31 ਜੁਲਾਈ ਤੱਕ ਭਰੇ ਜਾਣਗੇ ਫਾਰਮ

ਮਲੇਰਕੋਟਲਾ, 13 ਜੁਲਾਈ (ਮੁਹੰਮਦ ਹਨੀਫ਼ ਥਿੰਦ) - ਹੱਜ ਕਮੇਟੀ ਆਫ਼ ਇੰਡੀਆ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਪਵਿੱਤਰ ਹੱਜ ਯਾਤਰਾ 2026 ਲਈ 7 ਜੁਲਾਈ ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ। ਉੱਕਤ ਜਾਣਕਾਰੀ ਦਿੰਦਿਆਂ ਮਲੇਰਕੋਟਲਾ ਵਿਖੇ ਹੱਜ ਯਾਤਰਾ ਦੇ ਫਾਰਮ ਭਰਨ ਲਈ ਮੁਫ਼ਤ ਸੇਵਾਵਾਂ ਦੇ ਰਹੇ ਸੋਸ਼ਲ ਵਰਕਰ ਮਾਸਟਰ ਅਬਦੁਲ ਅਜ਼ੀਜ ਨੇ ਦੱਸਿਆ ਕਿ ਹੱਜ ਦੇ ਫਾਰਮ ਭਰਨ ਲਈ ਪੰਜਾਬ ਭਰ ਦੇ ਕਿਸੇ ਵੀ ਮੁਸਲਿਮ ਵਿਅਕਤੀ ਵਲੋਂ ਮਲੇਰਕੋਟਲਾ ਵਿਖੇ ਆ ਕੇ ਹੱਜ ਸੰਬੰਧੀ ਸੇਵਾਵਾਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ।