JALANDHAR WEATHER

ਜੀ.ਆਰ.ਪੀ.ਪੁਲਿਸ ਪਠਾਨਕੋਟ ਵਲੋਂ 2 ਕਿੱਲੋ ਅਫ਼ੀਮ ਸਮੇਤ ਇਕ ਨੌਜਵਾਨ ਕਾਬੂ

ਪਠਾਨਕੋਟ ,13 ਜੁਲਾਈ (ਸੰਧੂ ) - ਮਾਨਯੋਗ ਸਪੈਸ਼ਲ ਡੀ.ਜੀ.ਪੀ. ਰੇਲਵੇਜ਼ ਪੰਜਾਬ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਆਈ.ਪੀ.ਸੀ. ਅਤੇ ਜੀ.ਆਰ.ਪੀ. ਦੇ ਸੀਨੀਅਰ ਅਫਸਰਾਨ ਦੀਆਂ ਹਿਦਾਇਤਾਂ ਅਨੁਸਾਰ ਸ੍ਰੀ ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆ ਵਿਰੁੱਧ ਦੇ ਸੰਬੰਧ ਵਿਚ ਐਸ.ਐਚ.ਓ. ਦੀ ਹਿਦਾਇਤ ਮੁਤਾਬਿਕ ਮਿਤੀ 12 ਜੁਲਾਈ ਨੂੰ 2 ਕਿੱਲੋ ਅਫ਼ੀਮ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਥਾਣਾ ਜੀ.ਆਰ.ਪੀ. ਪਠਾਨਕੋਟ ਦੇ ਐਸ.ਐਚ.ਓ. ਸੁੱਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਪਠਾਨਕੋਟ ਕੈਂਟ ਵਿਖੇ ਚੈਕਿੰਗ ਦੌਰਾਨ ਪਲੇਟ ਫਾਰਮ ਨੰਬਰ 2 ਦੇ ਪੱਛਮ ਸਾਈਡ ਸਾਈਨ ਬੋਰਡ ਦੇ ਨੇੜੇ ਪੈਂਦੇ ਕੱਚੇ ਰਸਤੇ 'ਤੇ ਇਕ ਮੋਨਾ ਨੌਜਵਾਨ ਤੁਰਿਆ ਰਿਹਾ ਆ ਰਿਹਾ ਸੀ ਜੋ ਅੱਗੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਿਆ ਦੇਖ ਕੇ ਇਕਦਮ ਪਿੱਛੇ ਨੂੰ ਮੁੜ ਕੇ ਭੱਜਣ ਲੱਗਾ। ਉਸ ਵਲੋਂ ਜੋ ਕਿੱਟ ਬੈਗ ਆਪਣੇ ਮੋਢੇ 'ਤੇ ਪਾਇਆ ਹੋਇਆ ਸੀ , ਦੀ ਤਣੀ ਟੁੱਟਣ ਕਾਰਨ ਹੇਠਾਂ ਡਿੱਗ ਗਿਆ। ਇਸ ਵਿਚੋਂ ਇਕ ਪਾਰਦਰਸ਼ੀ ਲਿਫ਼ਾਫ਼ਾ ਦਿਖਾਈ ਦਿੱਤਾ ਤਾਂ ਪੁਲਿਸ ਪਾਰਟੀ ਨੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਨੌਜਵਾਨ ਤੋਂ ਜਦ ਨਾਂਅ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਸਰਬਜੀਤ ਸਿੰਘ ਉਰਫ਼ ਹੁਸਨ ਪੁੱਤਰ ਮੰਦਰ ਸਿੰਘ ਵਾਸੀ ਜ਼ਿਲ੍ਹਾ ਸ੍ਰੀ ਮੁਕਤਸਰ ਦੱਸਿਆ। ਉਸ ਦੇ ਕਿੱਟ ਬੈਗ ਵਿਚੋਂ 2 ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ ਹੈ ।

ਦੋਸ਼ੀ 'ਤੇ ਐਨ. ਡੀ. ਪੀ. ਐਸ. ਐਕਟ ਮਾਮਲਾ ਦਰਜ ਕਰਕੇ ਅੱਜ ਪੇਸ਼ ਮਾਨਯੋਗ ਅਦਾਲਤ ਕਰਕੇ 3 ਦਿਨ ਦਾ ਰਿਮਾਂਡ ਹਿਰਾਸਤ ਹਾਸਿਲ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ