JALANDHAR WEATHER

ਅਮਰੀਕਾ : ਭਾਰਤ ਦਾ ਮੋਸਟ ਵਾਂਟੇਡ ਪਵਿੱਤਰ ਬਟਾਲਾ ਇਕ ਅਗਵਾ ਮਾਮਲੇ ਵਿਚ 7 ਹੋਰ ਮੁਲਜ਼ਮਾਂ ਸਣੇ ਗ੍ਰਿਫ਼ਤਾਰ

ਵਾਸ਼ਿੰਗਟਨ ਡੀ.ਸੀ., 13 ਜੁਲਾਈ - ਭਾਰਤ ਦੇ ਮੋਸਟ ਵਾਂਟੇਡ ਪਵਿੱਤਰ ਬਟਾਲਾ ਨੂੰ ਅਮਰੀਕਾ ਵਿਚ ਇਕ ਅਗਵਾ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਪੁਲਿਸ ਨੇ ਬਟਾਲਾ ਨੂੰ ਸੱਤ ਹੋਰ ਮੁਲਜ਼ਮਾਂ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਦੁਆਰਾ ਬਟਾਲਾ ਨੂੰ ਮੋਸਟ ਵਾਂਟੇਡ ਐਲਾਨਿਆ ਗਿਆ ਹੈ। ਐਫਬੀਆਈ ਨੇ ਅਮਰੀਕੀ ਪੁਲਿਸ ਦੇ ਨਾਲ ਮਿਲ ਕੇ ਸੈਨ ਜੋਆਕੁਇਨ ਕਾਉਂਟੀ ਵਿਚ ਇਕੋ ਸਮੇਂ 5 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਇਕ ਗਰੋਹ ਨਾਲ ਇਕ ਅਗਵਾ ਅਤੇ ਤਸ਼ੱਦਦ ਦੇ ਮਾਮਲੇ ਵਿਚ ਕੀਤੀ ਗਈ ।
ਅਧਿਕਾਰੀਆਂ ਨੇ ਕੀਤਾ ਕਿ ਅੱਠ ਮੁਲਜ਼ਮਾਂ ਵਿਚੋਂ ਇਕ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੁਆਰਾ ਭਾਰਤ ਵਿਚ ਲੋੜੀਂਦਾ ਸੀ, ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਇਕ ਗਰੋਹ ਨਾਲ ਸੰਬੰਧਿਤ ਅਗਵਾ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਅੱਠ ਮੁਲਜ਼ਮਾਂ ਵਿਚੋਂ ਪਵਿੱਤਰ ਸਿੰਘ ਬਟਾਲਾ ਪੰਜਾਬ ਵਿਚ ਇਕ ਗੈਂਗਸਟਰ ਹੈ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਇਸ਼ਾਰੇ 'ਤੇ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਲੋੜੀਂਦਾ ਸੀ।
ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ 8 ਲੋਕਾਂ ਵਿਚ ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਪਵਿੱਤਰ ਸਿੰਘ, ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ ਅਤੇ ਸਰਬਜੀਤ ਸਿੰਘ ਮਿ ਹਨ। ਇਨ੍ਹਾਂ ਸਾਰਿਆਂ ਨੂੰ ਸੈਨ ਜੋਆਕੁਇਨ ਕਾਉਂਟੀ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ।
ਇਨ੍ਹਾਂ ਮੁਲਜ਼ਮਾਂ ਵਿਰੁੱਧ ਅਗਵਾ, ਤਸ਼ੱਦਦ, ਗਲਤ ਕੈਦ, ਸਾਜ਼ਿਸ਼ ਸਮੇਤ ਕਈ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਵੱਡੀ ਮਾਤਰਾ ਵਿਚ ਹਥਿਆਰ ਵੀ ਜ਼ਬਤ ਕੀਤੇ ਹਨ। ਪੁਲਿਸ ਇਸ ਸਮੇਂ ਇਨ੍ਹਾਂ ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪੁਲਿਸ ਦੀ ਇਹ ਕਾਰਵਾਈ ਸਮਰ ਹੀਟ ਪਹਿਲਕਦਮੀ ਤਹਿਤ ਕੀਤੀ ਗਈ ਹੈ। ਇਸ ਦਾ ਉਦੇਸ਼ ਦੇਸ਼ ਭਰ ਵਿਚ ਹਿੰਸਕ ਅਪਰਾਧੀਆਂ ਅਤੇ ਗਰੋਹ ਨਾਲ ਜੁੜੇ ਲੋਕਾਂ ਨੂੰ ਫੜਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ