ਟੈਕਸਾਸ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ-ਟਰੰਪ

ਰਾਸ਼ਟਰਪਤੀ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ, ਪੀੜਤ ਪਰਿਵਾਰਾਂ ਨੂੰ ਮਿਲੇ
ਸੈਕਰਾਮੈਂਟੋ, 12 ਜੁਲਾਈ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੜ੍ਹ ਨਾਲ ਪ੍ਰਭਾਵਿਤ ਟੈਕਸਾਸ ਦਾ ਦੌਰਾ ਕੀਤਾ | ਉਹ ਹੜ੍ਹਾਂ ਕਾਰਨ ਮਾਰੇ ਗਏ ਬੱਚਿਆਂ ਤੇ ਹੋਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ ਤੇ ਉਨਾਂ ਨਾਲ ਦੁੱਖ ਸਾਂਝਾ ਕੀਤਾ¢ ਇਕ ਹਫਤਾ ਪਹਿਲਾਂ ਆਏ ਹੜ੍ਹ 'ਚ 30 ਤੋਂ ਵਧ ਛੋਟੀਆਂ ਬੱਚੀਆਂ ਸਮੇਤ 120 ਲੋਕ ਮਾਰੇ ਗਏ ਸਨ ਤੇ 160 ਅਜੇ ਵੀ ਲਾਪਤਾ ਹਨ ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਅਧਿਕਾਰੀ ਸਪੱਸ਼ਟ ਕਰ ਚੁੱਕੇ ਹਨ ਕਿ ਹੁਣ ਕਿਸੇ ਦੇ ਜਿੰਦਾ ਬਚੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ | ਟਰੰਪ ਨੇ ਕਿਹਾ ਕਿ ਇਹ ਬਹੁਤ ਮੁਸ਼ਕਿਲਾਂ ਭਰਿਆ ਸਮਾਂ ਹੈ ਤੇ ਤਬਾਹੀ ਬਾਰੇ ਵਿਸ਼ਵਾਸ਼ ਨਹੀਂ ਹੋ ਰਿਹਾ | 100 ਸਾਲ ਪੁਰਾਣੇ ਦਰੱਖਤ ਪਾਣੀ 'ਚ ਰੁੜ ਗਏ ਹਨ, ਮੈ ਅਜਿਹੀ ਤਬਾਹੀ ਪਹਿਲਾਂ ਕਦੇ ਨਹੀਂ ਵੇਖੀ | ਉਨਾਂ ਨੇ ਕੈਰਵਿਲੇ, ਟੈਕਸਾਸ 'ਚ ਸਥਾਨਕ, ਰਾਜ ਤੇ ਸੰਘੀ ਪੱਧਰ ਦੇ ਅਧਿਕਾਰੀਆਂ ਨਾਲ ਹੋਈ ਤਬਾਹੀ ਬਾਰੇ ਵਿਚਾਰ ਵਟਾਂਦਰਾ ਕੀਤਾ | ਰਾਸ਼ਟਰਪਤੀ ਉਨਾਂ ਮਾਪਿਆਂ ਨੂੰ ਮਿਲੇ ਜਿਨਾਂ ਦੇ ਬੱਚੇ ਹੜ੍ਹਾਂ ਦੀ ਲਪੇਟ 'ਚ ਆ ਕੇ ਮਾਰੇ ਗਏ ਸਨ | ਉਨਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਅੰਦਾਜਾ ਨਹੀਂ ਸੀ ਕਿ ਇਸ ਕਿਸਮ ਦੀ ਘਟਨਾ ਵਾਪਰ ਸਕਦੀ ਹੈ | ਉਨਾਂ ਨੇ ਗਰਮ ਰੁੱਤ ਦੇ ਲੜਕੀਆਂ ਦੇ ਮਿਸਟਿਕ ਵਿਖੇ ਲੱਗੇ ਕੈਂਪ 'ਚ ਮਾਰੀਆਂ ਗਈਆਂ ਬੱਚੀਆਂ ਨੂੰ ਯਾਦ ਕੀਤਾ ਤੇ ਉਨਾਂ ਦੇ ਮਾਪਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਮÏਕੇ ਉਨਾਂ ਕਿਹਾ ਕਿ ਬੱਚੀਆਂ ਦੇ ਮਾਰੇ ਜਾਣ ਦਾ ਦੁੱਖ ਹਰ ਇਕ ਨੂੰ ਹੈ, ਪੂਰਾ ਰਾਸ਼ਟਰ ਦੁਖੀ ਹੈ, ਅਸੀਂ ਗਹਿਰੇ ਸਦਮੇ 'ਚ ਹਾਂ ਤੇ ਅਜੇ ਵੀ ਲਾਪਤਾ ਬੱਚੀਆਂ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਹਾਂ | ਟਰੰਪ ਦੇ ਨਾਲ ਉਨਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਸੀ ਜੋ ਹਰ ਪੀੜਤ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੋਈ ਤੇ ਉਨਾਂ ਨਾਲ ਦਿੱਲ ਦੀਆਂ ਡੂੰਘਾਈਆਂ ਤੋਂ ਹਮਦਰਦੀ ਦਾ ਇਜਹਾਰ ਕੀਤਾ | ਡੈਮੋਕਰੈਟਿਕ ਆਗੂਆਂ ਵੱਲੋਂ ਕੀਤੀ ਗਈ ਸਖਤ ਅਲੋਚਨਾ ਤੋਂ ਬਾਅਦ ਰਾਸ਼ਟਰਪਤੀ ਹੜ੍ਹ ਪੀੜਤ ਖੇਤਰ ਦਾ ਦੌਰਾ ਕਰਨ ਗਏ ਹਨ | ਹੜ ਤੋਂ ਬਾਅਦ ਡੈਮੋਕਰੈਟਿਕਾਂ ਨੇ ਅਲੋਚਨਾ ਕਰਦਿਆਂ ਦੋਸ਼ ਲਾਇਆ ਸੀ ਕਿ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਮÏਸਮ ਸੇਵਾ 'ਚ ਕੀਤੀ ਕਟÏਤੀ ਕਾਰਨ ਮÏਸਮ ਬਾਰੇ ਭਵਿੱਖਬਾਣੀ ਕਰਨ ਦੇ ਅਮਲ ਦੀ ਰਫਤਾਰ ਮੱਧਮ ਹੋ ਗਈ ਹੈ ਜਿਸ ਕਾਰਨ 4 ਜੁਲਾਈ ਦੀ ਸਵੇਰ ਨੂੰ ਆੲਏ ਮੀਂਹ ਤੇ ਗੁਆਡਾਲੂਪ ਦਰਿਆ 'ਚ ਆਏ ਹੜ ਬਾਰੇ ਕਿਸੇ ਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ¢