JALANDHAR WEATHER

ਵਿੰਬਲਡਨ 'ਚ ਅਗਲੀ ਵਾਰ ਮੁੜ ਵਾਪਸੀ ਕਰਾਂਗਾ-ਜੋਕੋਵਿਚ

-ਕਿਹਾ, ਇਹ ਮੇਰਾ ਆਖ਼ਰੀ ਮੈਚ ਨਹੀਂ ਸੀ
ਲੰਡਨ, 12 ਜੁਲਾਈ (ਏਜੰਸੀ)-ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਯੈਨਿਕ ਸਿਨਰ ਤੋਂ ਹਾਰਨ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਕਿ ਇਹ ਵਿੰਬਲਡਨ 'ਚ ਉਸਦਾ ਆਖਰੀ ਮੈਚ ਨਹੀਂ ਸੀ ਤੇ ਉਹ ਇਸ ਵੱਕਾਰੀ ਟੈਨਿਸ ਟੂਰਨਾਮੈਂਟ 'ਚ ਘੱਟੋ-ਘੱਟ ਇਕ ਵਾਰ ਮੁੜ ਖੇਡਣ ਦਾ ਇਰਾਦਾ ਰੱਖਦਾ ਹੈ | ਮੈਚ ਤੋਂ ਬਾਅਦ, 38 ਸਾਲਾ ਜੋਕੋਵਿਚ ਨੇ ਕਿਹਾ ਕਿ ਮੈਂ ਅਜੇ ਆਪਣੇ ਵਿੰਬਲਡਨ ਕਰੀਅਰ ਨੂੰ ਖਤਮ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਹਾਂ | ਮੇਰੀ ਯਕੀਨੀ ਤੌਰ 'ਤੇ ਘੱਟੋ-ਘੱਟ ਇਕ ਵਾਰ ਫਿਰ ਵਾਪਸ ਆਉਣ ਦੀ ਯੋਜਨਾ ਹੈ | ਸੈਂਟਰ ਕੋਰਟ 'ਤੇ ਵਿਸ਼ਵ ਦੇ ਨੰਬਰ ਇਕ ਸਿਨਰ ਤੋਂ 6-3, 6-3, 6-4 ਦੀ ਹਾਰ ਨੇ ਜੋਕੋਵਿਚ ਦੇ ਵਿੰਬਲਡਨ 'ਚ ਰੋਜਰ ਫੈਡਰਰ ਦੇ 8 ਚੈਂਪੀਅਨਸ਼ਿਪਾਂ ਦੇ ਪੁਰਸ਼ ਰਿਕਾਰਡ ਦੀ ਬਰਾਬਰੀ ਕਰਨ ਤੇ ਆਪਣਾ 25ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੀ ਕੋਸ਼ਿਸ਼ ਨੂੰ ਚਕਨਾਚੂਰ ਕਰ ਦਿੱਤਾ | ਜੋਕੋਵਿਚ ਕੁਆਰਟਰ ਫਾਈਨਲ ਮੈਚ ਦੌਰਾਨ ਆਖਰੀ ਸੈਟ 'ਚ ਜ਼ਖਮੀ ਹੋ ਗਿਆ ਸੀ ਤੇ ਸੈਮੀਫਾਈਨਲ 'ਚ ਆਪਣੀ ਪੂਰੀ ਫਾਰਮ 'ਚ ਦਿਖਾਈ ਨਹੀਂ ਦਿੱਤਾ | ਜੋਕੋਵਿਚ ਨੇ ਕਿਹਾ ਕਿ ਮੈਂ ਆਪਣੀ ਸੱਟ ਬਾਰੇ ਵਿਸਥਾਰ 'ਚ ਗੱਲ ਨਹੀਂ ਕਰਨਾ ਚਾਹੁੰਦਾ | ਮੈਂ ਸਿਰਫ਼ ਆਪਣੇ ਪ੍ਰਦਰਸ਼ਨ ਬਾਰੇ ਗੱਲ ਕਰਨਾ ਚਾਹੁੰਦਾ ਹਾਂ | ਮੈਂ ਯਕੀਨੀ ਤੌਰ 'ਤੇ ਨਿਰਾਸ਼ ਹਾਂ ਕਿ ਮੈਂ ਓਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ ਜਿੰਨਾ ਮੈਂ ਸੋਚਿਆ ਸੀ ਜਾਂ ਉਮੀਦ ਕੀਤੀ ਸੀ | ਉਸਨੇ ਕਿਹਾ ਕਿ ਪਰ ਇਹ ਮੇਰਾ ਵਿੰਬਲਡਨ 'ਚ ਆਖ਼ਰੀ ਮੈਚ ਨਹੀਂ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ