ਭਾਰਤ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 4 'ਚ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ

ਜੋਤੀ ਸੁਰੇਖਾ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਮੈਡਿ੍ਡ, 12 ਜੁਲਾਈ (ਪੀ.ਟੀ.ਆਈ.)-ਜੋਤੀ ਸੁਰੇਖਾ ਵੇਨਮ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਭਾਰਤ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 4 'ਚ 2 ਪੋਡੀਅਮ ਫਿਨਿਸ਼ ਪ੍ਰਾਪਤ ਕੀਤੇ, ਜਿਸ 'ਚ ਮਹਿਲਾ ਕੰਪਾਊਾਡ ਟੀਮ ਨੂੰ ਚਾਂਦੀ ਤੇ ਮਿਕਸਡ ਟੀਮ ਨੂੰ ਕਾਂਸੀ ਦਾ ਤਗਮਾ ਮਿਲਿਆ | ਭਾਰਤ ਨੇ ਇੱਥੇ ਮਹਿਲਾ ਕੰਪਾਊਾਡ ਟੀਮ ਮੁਕਾਬਲੇ 'ਚ ਚਾਂਦੀ ਦੇ ਤਗਮੇ ਨਾਲ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਚੌਥੇ ਪੜਾਅ 'ਚ ਆਪਣਾ ਖਾਤਾ ਖੋਲਿ੍ਹਆ | ਪਰ ਇਸ ਨਤੀਜੇ ਨੇ ਇਕ ਵਾਰ ਫਿਰ ਦਬਾਅ ਦੀਆਂ ਸਥਿਤੀਆਂ ਨਾਲ ਨਜਿੱਠਣ 'ਚ ਟੀਮ ਦੀ ਅਸਮਰੱਥਾ ਨੂੰ ਉਜਾਗਰ ਕਰ ਦਿੱਤਾ | ਜੋਤੀ ਸੁਰੇਖਾ ਵੇਨਮ, ਪਰਨੀਤ ਕੌਰ ਅਤੇ ਡੈਬਿਊ ਕਰਨ ਵਾਲੀ 16 ਸਾਲਾ ਪਿ੍ਤਿਕਾ ਪ੍ਰਦੀਪ ਦੀ ਤਿਕੜੀ, ਜੋ ਕਿ ਕੁੱਲ 2116 ਅੰਕਾਂ ਨਾਲ ਕੁਆਲੀਫਿਕੇਸ਼ਨ ਰਾਊਾਡ 'ਚ ਸਿਖਰ 'ਤੇ ਰਹੀ, ਸੋਨੇ ਵੱਲ ਵਧਦੀ ਜਾਪਦੀ ਸੀ | ਤੀਜੇ ਦੌਰ ਤੋਂ ਬਾਅਦ, ਉਨ੍ਹਾਂ ਕੋਲ 170-169 ਦੀ ਲੀਡ ਸੀ | ਪਰ ਇਹ ਤਿਕੜੀ ਫੈਸਲਾਕੁੰਨ ਪਲ 'ਤੇ ਦਬਾਅ ਹੇਠ ਡਿੱਗ ਗਈ ਤੇ ਚੀਨੀ ਤਾਈਪੇ ਤੋਂ 225-227 ਨਾਲ ਹਾਰ ਗਈ ਤੇ ਸੋਨ ਤਗਮੇ ਤੋਂ ਖੁੰਝ ਗਈ | ਚੀਨੀ ਤਾਈਪੇ ਦੀ ਹੁਆਂਗ ਆਈ-ਜੂ, ਚੇਨ ਯੀ-ਹਸੁਆਨ ਤੇ ਚੀਯੂ ਯੂ-ਏਰਹ ਦੀ ਤਿਕੜੀ ਨੇ ਆਪਣਾ ਸੰਜਮ ਬਣਾਈ ਰੱਖਿਆ ਤੇ ਸੋਨ ਤਗਮਾ ਜਿੱਤਿਆ | ਬਾਅਦ 'ਚ, ਮਿਕਸਡ ਟੀਮ ਈਵੈਂਟ 'ਚ ਜੋਤੀ ਅਤੇ ਰਿਸ਼ਭ ਯਾਦਵ ਦੀ ਚੋਟੀ ਦੀ ਦਰਜਾ ਪ੍ਰਾਪਤ ਭਾਰਤੀ ਜੋੜੀ, ਜਿਨ੍ਹਾਂ ਨੇ ਪਹਿਲੇ ਦਿਨ ਕੁੱਲ 1431 ਅੰਕਾਂ ਨਾਲ ਕੁਆਲੀਫਾਇੰਗ ਵਿਸ਼ਵ ਰਿਕਾਰਡ ਤੋੜਿਆ ਸੀ, ਨੇ 10ਵਾਂ ਦਰਜਾ ਪ੍ਰਾਪਤ ਐਲ ਸੈਲਵੇਡਾਰ ਦੀ ਜੋੜੀ ਪਾਓਲਾ ਕੋਰਾਡੋ ਅਤੇ ਡਗਲਸ ਵਲਾਦੀਮੀਰ ਨੋਲਾਸਕੋ ਨੂੰ 156-153 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ |