ਸ਼ਰਧਾਲੂਆਂ ਦਾ 11ਵਾਂ ਜਥਾ ਪਹਿਲਗਾਮ ਦੇ ਨੂਨਵਾਨ ਬੇਸ ਕੈਂਪ ਤੋਂ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਦੀ ਯਾਤਰਾ ਲਈ ਰਵਾਨਾ

ਜੰਮੂ, 13 ਜੁਲਾਈ - ਅਮਰਨਾਥ ਯਾਤਰਾ ਨੇ ਆਸਥਾ ਅਤੇ ਸ਼ਰਧਾ ਦਾ ਇਕ ਨਵਾਂ ਇਤਿਹਾਸ ਰਚਿਆ ਹੈ। 3 ਜੁਲਾਈ ਤੋਂ ਸ਼ੁਰੂ ਹੋਈ ਇਸ ਪਵਿੱਤਰ ਯਾਤਰਾ ਵਿਚ ਹੁਣ ਤੱਕ 1.63 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਦੇ ਨਾਲ ਹੀ, ਕੱਲ੍ਹ 6,639 ਸ਼ਰਧਾਲੂਆਂ ਦਾ ਇਕ ਹੋਰ ਜਥਾ ਜੰਮੂ ਤੋਂ ਕਸ਼ਮੀਰ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 3 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਵਿਚ ਹੁਣ ਤੱਕ 1.63 ਲੱਖ ਲੋਕ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। 6,639 ਸ਼ਰਧਾਲੂਆਂ ਦਾ ਇਕ ਹੋਰ ਜਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਦੋ ਸੁਰੱਖਿਆ ਕਾਫਲਿਆਂ ਨਾਲ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ 2,337 ਸ਼ਰਧਾਲੂਆਂ ਨੂੰ ਲੈ ਕੇ 116 ਵਾਹਨਾਂ ਦਾ ਪਹਿਲਾ ਸੁਰੱਖਿਆ ਕਾਫਲਾ ਸਵੇਰੇ 2.50 ਵਜੇ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਇਆ, ਜਦੋਂ ਕਿ 161 ਵਾਹਨਾਂ ਦਾ ਦੂਜਾ ਸੁਰੱਖਿਆ ਕਾਫਲਾ 4,302 ਸ਼ਰਧਾਲੂਆਂ ਨੂੰ ਲੈ ਕੇ ਨੂਨਵਾਨ (ਪਹਿਲਗਾਮ) ਬੇਸ ਕੈਂਪ ਲਈ ਸਵੇਰੇ 3.55 ਵਜੇ ਰਵਾਨਾ ਹੋਇਆ। ਵੀਰਵਾਰ ਨੂੰ ਪਹਿਲਗਾਮ 'ਚ 'ਛੜੀ ਮੁਬਾਰਕ' (ਭਗਵਾਨ ਸ਼ਿਵ ਦੀ ਪਵਿੱਤਰ ਗਦਾ) ਦਾ ਭੂਮੀ ਪੂਜਨ ਕਰਵਾਇਆ ਗਿਆ।