JALANDHAR WEATHER

ਪੰਜਾਬ ਯੂਨੀਵਰਸਿਟੀ ’ਚ ਲੜਕੀ ਵਲੋਂ ਖੁਦਕੁਸ਼ੀ

ਚੰਡੀਗੜ੍ਹ, 4 ਜੁਲਾਈ (ਸੰਦੀਪ ਸਿੰਘ)- ਪੰਜਾਬ ਯੂਨੀਵਰਸਿਟੀ ਵਿਚ ਇਕ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (26) ਵਜੋਂ ਹੋਈ ਹੈ। ਮ੍ਰਿਤਕਾ ਦੀ ਦੋ ਦਿਨ ਬਾਅਦ ਮੰਗਣੀ ਹੋਣੀ ਸੀ। ਉਸ ਦੇ ਪਿਤਾ ਪੰਜਾਬ ਯੂਨੀਵਰਸਿਟੀ ਵਿਚ ਸੁਪਰਡੈਂਟ ਵਜੋਂ ਕੰਮ ਕਰਦੇ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ, ਹਾਲਾਂਕਿ ਇਕ ਸੁਸਾਈਡ ਨੋਟ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਲੜਕੀ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਸੀ, ਟਰਾਈਸਿਟੀ ਵਿਚ ਸਥਿਤ ਇਕ ਸੰਸਥਾ ਤੋਂ ਐਮ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੋਈ ਸੀ। ਉਸ ਦੀ ਪੜ੍ਹਾਈ ਦੌਰਾਨ ਹੀ ਪਲੇਸਮੈਂਟ ਵੀ ਹੋ ਗਈ ਸੀ। ਇਸ ਤੋਂ ਬਾਅਦ ਉਹ ਇਕ ਨਾਮਵਰ ਕੰਪਨੀ ਵਿਚ ਕੰਮ ਕਰ ਰਹੀ ਸੀ। ਰਾਤ ਨੂੰ ਉਹ ਆਪਣੇ ਕਮਰੇ ਵਿਚ ਸੋਣ ਗਈ ਤੇ ਸਵੇਰੇ ਪਤਾ ਲੱਗਾ ਕਿ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਇਕ ਸੁਸਾਈਡ ਨੋਟ ਲਿਖਿਆ ਹੈ। ਇਸ ਵਿਚ ਉਸ ਨੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਪੁਲਿਸ ਨੇ ਸੁਸਾਈਡ ਨੋਟ ਜ਼ਬਤ ਕਰ ਲਿਆ ਹੈ। ਇਸ ਵਿਚ ਲਿਖਿਆ ਹੈ ਕਿ ਮੈਨੂੰ ਮਾਫ਼ ਕਰਨਾ, ਮੈਂ ਜੋ ਵੀ ਕਰ ਰਹੀ ਹਾਂ, ਮੈਂ ਆਪਣੀ ਮਰਜ਼ੀ ਨਾਲ ਕਰ ਰਹੀ ਹਾਂ। ਇਸ ਦਾ ਕਾਰਨ ਕਿਸੇ ਹੋਰ ਨੂੰ ਨਹੀਂ ਬਣਾਇਆ ਜਾਣਾ ਚਾਹੀਦਾ। ਮੈਂ ਸਥਿਤੀ ਨੂੰ ਸੰਭਾਲ ਨਹੀਂ ਸਕੀ। ਪੁਲਿਸ ਹੁਣ ਸੁਸਾਈਡ ਨੋਟ ਤੋਂ ਉਸ ਦੀ ਹੱਥ ਲਿਖਤ ਦੀ ਪਛਾਣ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ