JALANDHAR WEATHER

ਘਾਨਾ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 2 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਸਮੇਤ ਪੰਜ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਵੀ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਘਾਨਾ ਦੀ ਰਾਜਧਾਨੀ ਅਕਰਾ ਲਈ ਰਵਾਨਾ ਹੋਏ। ਇਹ ਉਨ੍ਹਾਂ ਦੇ ਪੰਜ ਦੇਸ਼ਾਂ ਦੇ ਦੌਰੇ ਦਾ ਪਹਿਲਾ ਪੜਾਅ ਹੈ। ਇਸ ਦੌਰੇ ਦਾ ਉਦੇਸ਼ ਭਾਰਤ ਦੀ ਗਲੋਬਲ ਭਾਈਵਾਲੀ ਅਤੇ ਗਲੋਬਲ ਸਾਊਥ ਅਤੇ ਐਟਲਾਂਟਿਕ ਦੇ ਦੋਵੇਂ ਪਾਸਿਆਂ ਨਾਲ ਸੰਬੰਧਾਂ ਨੂੰ ਮਜ਼ਬੂਤ ​​ਕਰਨਾ ਹੈ। ਆਪਣੇ ਬਿਆਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਜੌਨ ਡਰਾਮਨੀ ਮਹਾਮਾ ਦੇ ਸੱਦੇ ’ਤੇ, ਮੈਂ 2-3 ਜੁਲਾਈ ਨੂੰ ਘਾਨਾ ਦਾ ਦੌਰਾ ਕਰਾਂਗਾ। ਘਾਨਾ ਗਲੋਬਲ ਸਾਊਥ ਵਿਚ ਇਕ ਕੀਮਤੀ ਭਾਈਵਾਲ ਹੈ ਅਤੇ ਅਫਰੀਕੀ ਯੂਨੀਅਨ ਅਤੇ ਪੱਛਮੀ ਅਫ਼ਰੀਕੀ ਰਾਜਾਂ ਦੇ ਆਰਥਿਕ ਭਾਈਚਾਰੇ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਨਿਵੇਸ਼, ਊਰਜਾ, ਸਿਹਤ, ਸੁਰੱਖਿਆ ਅਤੇ ਵਿਕਾਸ ਭਾਈਵਾਲੀ ਵਰਗੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੀ ਉਮੀਦ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਘਾਨਾ ਦੀ ਸੰਸਦ ਵਿਚ ਬੋਲਣਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ