ਸੋਨਪ੍ਰਯਾਗ ਨੇੜੇ ਖਿਸਕੀ ਜ਼ਮੀਨ, ਕੇਦਾਰਨਾਥ ਯਾਤਰਾ ਅਸਥਾਈ ਤੌਰ ’ਤੇ ਮੁਲਤਵੀ

ਰੁਦਰਪ੍ਰਯਾਗ (ਉਤਰਾਖ਼ੰਡ), 3 ਜੁਲਾਈ- ਹਿਮਾਲੀਅਨ ਮੰਦਰ ਨੂੰ ਜਾਂਦੇ ਸਮੇਂ ਸੋਨਪ੍ਰਯਾਗ ਨੇੜੇ ਮੁਨਕਟੀਆ ਵਿਖੇ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਅੱਜ ਕੇਦਾਰਨਾਥ ਦੀ ਯਾਤਰਾ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਮੁਨਕਟੀਆ ਸਲਾਈਡਿੰਗ ਜ਼ੋਨ ’ਤੇ ਜ਼ਮੀਨ ਖਿਸਕਣ ਦੇ ਮਲਬੇ ਅਤੇ ਪੱਥਰਾਂ ਕਾਰਨ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਯਾਤਰਾ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ ਹੈ। ਗੌਰੀਕੁੰਡ ਤੋਂ ਵਾਪਸ ਆ ਰਹੇ ਕੁਝ ਸ਼ਰਧਾਲੂ ਸਲਾਈਡਿੰਗ ਜ਼ੋਨ ਵਿਚ ਫਸ ਗਏ ਸਨ ਪਰ ਉਨ੍ਹਾਂ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੇ ਕਰਮਚਾਰੀਆਂ ਨੇ ਬਚਾਇਆ ਅਤੇ ਸੁਰੱਖਿਅਤ ਢੰਗ ਨਾਲ ਸੋਨਪ੍ਰਯਾਗ ਲਿਆਂਦਾ ਗਿਆ। ਸਾਵਧਾਨੀ ਦੇ ਤੌਰ ’ਤੇ ਕੇਦਾਰਨਾਥ ਦੀ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।