JALANDHAR WEATHER

ਭਿਆਨਕ ਸੜਕ ਹਾਦਸੇ ’ਚ ਕਾਰ ਸਵਾਰ ਲੜਕਾ ਲੜਕੀ ਦੀ ਹੋਈ ਮੌਤ

ਕੁੱਲਗੜ੍ਹੀ, (ਫਿਰੋਜ਼ਪੁਰ), 3 ਜੁਲਾਈ (ਸੁਖਜਿੰਦਰ ਸਿੰਘ ਸੰਧੂ)- ਫਿਰੋਜ਼ਪੁਰ ਜ਼ੀਰਾ ਮਾਰਗ ’ਤੇ ਬਸਤੀ ਭਾਈ ਕੋਲ ਡੇਰਾ ਰਾਧਾ ਸੁਆਮੀ ਤੋਂ ਥੋੜੀ ਦੂਰੀ ’ਤੇ ਹੋਏ ਭਿਆਨਕ ਸੜਕ ਹਾਦਸੇ ’ਚ ਕਾਰ ਸਵਾਰ ਲੜਕਾ ਲੜਕੀ ਦੀ ਮੌਤ ਹੋ ਗਈ। ਮੌਕੇ ’ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜ਼ੀਰੇ ਵਾਲੇ ਪਾਸੇ ਤੋਂ ਆ ਰਹੀ ਇਕ ਐਚ. ਆਰ. 51 ਏ. ਡੀ. 8123 ਹੋਂਡਾ ਕੰਪਨੀ ਦੀ ਕਾਰ ਫਿਰੋਜ਼ਪੁਰ ਵਾਲੇ ਪਾਸੇ ਤੋਂ ਆ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਨੰਬਰ ਪੀ. ਬੀ. 08 ਸੀ. ਐਚ. 7678 ਨਾਲ ਟਕਰਾਅ ਗਈ। ਇਸ ਭਿਆਨਕ ਹਾਦਸੇ ’ਚ ਕਾਰ ਸਵਾਰ ਇਕ ਲੜਕਾ ਅਤੇ ਲੜਕੀ ਕਾਰ ਵਿਚ ਫਸ ਗਏ, ਜਿਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਕੱਢਿਆ ਗਿਆ। ਥਾਣਾ ਕੁੱਲਗੜ੍ਹੀ ਦੇ ਮੁੱਖੀ ਇੰਸਪੈਕਟਰ ਗੁਰਮੀਤ ਸਿੰਘ ਨਾਲ ਹਾਦਸੇ ਸੰਬੰਧੀ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਕਾਰ ਸਵਾਰ ਲੜਕਾ ਅਤੇ ਲੜਕੀ ਦੀ ਮੌਕੇ ਤੇ ਮੌਤ ਹੋ ਗਈ , ਜਿਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ। ਪੁਲਿਸ ਵਲੋਂ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ