ਜਲ ਸਰੋਤ ਵਿਭਾਗ ਨੇ 22 ਸਾਲਾਂ ਬਾਅਦ 29 ਕਨਾਲ 18 ਮਰਲੇ ਜ਼ਮੀਨ ਤੋਂ ਛੁਡਵਾਇਆ ਕਬਜ਼ਾ

ਲਹਿਰਾਗਾਗਾ, 3 ਜੁਲਾਈ (ਅਸ਼ੋਕ ਗਰਗ, ਮਦਨ ਸ਼ਰਮਾ)-ਨਜ਼ਦੀਕੀ ਪਿੰਡ ਸੰਗਤਪੁਰਾ ਵਿਖੇ ਜਲ ਸਰੋਤ ਵਿਭਾਗ (ਨਹਿਰੀ ਵਿਭਾਗ) ਦੇ ਆਰਾਮ ਘਰ ਦੀ 29 ਕਨਾਲ 18 ਮਰਲੇ ਜ਼ਮੀਨ ਤੋਂ ਅੱਜ ਵਿਭਾਗ 22 ਸਾਲਾਂ ਬਾਅਦ ਕਬਜ਼ਾ ਛੁਡਵਾਉਣ ਵਿਚ ਕਾਮਯਾਬ ਹੋਇਆ। ਜਾਣਕਾਰੀ ਦਿੰਦਿਆਂ ਜਲ ਸਰੋਤ ਵਿਭਾਗ ਦੇ ਐਸ.ਡੀ.ਓ. ਆਰੀਅਨ ਅਨੇਜਾ ਨੇ ਦੱਸਿਆ ਕਿ ਵਿਭਾਗ ਵਲੋਂ 1998 ਵਿਚ ਵਿਭਾਗ ਦੀ ਰੈਸਟ ਹਾਊਸ ਵਾਲੀ ਥਾਂ ਸ਼ਰਤਾਂ ਸਹਿਤ ਖੁੱਲ੍ਹੀ ਬੋਲੀ ਰਾਹੀਂ ਨਿਲਾਮ ਕੀਤੀ ਗਈ ਸੀ, ਜਿਸ ਨੂੰ ਪਿੰਡ ਸੰਗਤਪੁਰਾ ਦੇ ਕਿਸਾਨ ਨੇ 13 ਲੱਖ 51 ਹਜ਼ਾਰ ਵਿਚ ਖਰੀਦ ਕੀਤਾ ਪਰ ਕਿਸਾਨ ਨੇ ਵਿਭਾਗ ਦੀਆਂ ਸ਼ਰਤਾਂ ਅਨੁਸਾਰ 6 ਲੱਖ 80 ਹਜ਼ਾਰ ਰੁਪਏ ਭਰਨ ਤੋਂ ਬਾਅਦ ਬਾਕੀ ਪੈਸੇ ਨਹੀਂ ਭਰੇ, ਜਿਸ ਦੇ ਚਲਦੇ ਵਿਭਾਗ ਵਲੋਂ 2003 ਵਿਚ ਉਕਤ ਜ਼ਮੀਨ ਦੀ ਬੋਲੀ ਨੂੰ ਕੈਂਸਲ ਕਰ ਦਿੱਤਾ ਗਿਆ, ਇਸ ਦੇ ਬਾਵਜੂਦ ਸਬੰਧਿਤ ਕਿਸਾਨ ਨੇ ਜ਼ਮੀਨ ਦਾ ਕਬਜ਼ਾ ਨਹੀਂ ਛੱਡਿਆ।