ਵਿਅਕਤੀ 'ਤੇ ਅਣਪਛਾਤੇ ਨੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ

ਸੜੋਆ/ਨਵਾਂਸ਼ਹਿਰ, 2 ਜੁਲਾਈ (ਹਰਮੇਲ ਸਹੂੰਗੜਾ)-ਪੁਲਿਸ ਥਾਣਾ ਪੋਜੇਵਾਲ ਅਧੀਨ ਆਉਂਦੇ ਪਿੰਡ ਕੁੱਲਪੁਰ ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਹਰਦੀਪ ਸਿੰਘ ਉਮਰ 37 ਸਾਲ ਪੁੱਤਰ ਸ਼ਿੰਗਾਰ ਸਿੰਘ ਵਾਸੀ ਕੁੱਲਪੁਰ ਉੱਤੇ ਅਣਪਛਾਤੇ ਵਲੋਂ ਫਾਇਰਿੰਗ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ। ਹਰਦੀਪ ਸਿੰਘ ਦੀ ਹਾਲਤ ਗੰਭੀਰ ਬਣੀ ਹੈ।