ਫੌਜ ਨੂੰ ਜੁਲਾਈ ਵਿਚ ਪਹਿਲੇ 3 ਅਪਾਚੇ ਹੈਲੀਕਾਪਟਰ ਮਿਲਣਗੇ

ਨਵੀਂ ਦਿੱਲੀ , 2 ਜੁਲਾਈ - ਭਾਰਤੀ ਫੌਜ ਦੀ ਤਾਕਤ ਨੂੰ ਹੋਰ ਵਧਾਉਣ ਲਈ ਅਮਰੀਕਾ ਤੋਂ ਖ਼ਰੀਦੇ ਗਏ ਅਪਾਚੇ ਅਟੈਕ ਹੈਲੀਕਾਪਟਰ ਇਸ ਮਹੀਨੇ ਭਾਰਤੀ ਫੌਜ ਦੇ ਬੇੜੇ ਵਿਚ ਸ਼ਾਮਿਲ ਹੋ ਜਾਣਗੇ। ਪਹਿਲੇ ਬੈਚ ਵਿਚ 3 ਅਪਾਚੇ ਹੈਲੀਕਾਪਟਰ ਹੋਣਗੇ, ਜਿਨ੍ਹਾਂ ਨੂੰ ਪਾਕਿਸਤਾਨ ਸਰਹੱਦ ਨਾਲ ਲੱਗਦੇ ਜੋਧਪੁਰ ਵਿਚ ਤਾਇਨਾਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸਾਲ 2020 ਵਿਚ 6 ਅਪਾਚੇ ਹੈਲੀਕਾਪਟਰ ਖ਼ਰੀਦਣ ਲਈ ਇਕ ਸਮਝੌਤਾ ਹੋਇਆ ਸੀ। ਇਸ ਦੀ ਕੀਮਤ 800 ਮਿਲੀਅਨ ਡਾਲਰ ਸੀ। ਕਈ ਵਾਰ ਡਿਲੀਵਰੀ ਮੁਲਤਵੀ ਕਰਨ ਤੋਂ ਬਾਅਦ, ਹੁਣ 3 ਹੈਲੀਕਾਪਟਰ ਜੁਲਾਈ ਦੇ ਅੰਤ ਤੱਕ ਪ੍ਰਾਪਤ ਹੋਣੇ ਹਨ। ਬਾਕੀ 3 ਹੈਲੀਕਾਪਟਰ ਅਕਤੂਬਰ ਤੱਕ ਉਪਲਬਧ ਹੋਣਗੇ।