ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ’ਤੇ ਪੁਲਿਸ ਵਲੋਂ ਬੈਰੀਕੇਡਿੰਗ

ਬਿਆਸ , (ਅੰਮ੍ਰਿਤਸਰ), 2 ਜੁਲਾਈ (ਪਰਮਜੀਤ ਸਿੰਘ ਰੱਖੜਾ)- ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਉੱਤੇ ਪੰਜਾਬ ਪੁਲਿਸ ਨੇ ਵੱਡੀ ਮਾਤਰਾ ਵਿਚ ਬੈਰੀਕੇਡਿੰਗ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਦਰਜਨਾਂ ਵਰਕਰਾਂ ਨੂੰ ਰੋਕਿਆ ਗਿਆ ਹੈ। ਸਾਰਾ ਨੈਸ਼ਨਲ ਹਾਈਵੇ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਸਮੇਤ ਸੈਂਕੜੇ ਵਰਕਰ ਮੌਜੂਦ ਹਨ।