ਗਨੀਵ ਕੌਰ ਮਜੀਠੀਆ ਪੁੱਜੇ ਅਦਾਲਤ

ਮੋਹਾਲੀ, 2 ਜੁਲਾਈ (ਕਪਿਲ ਵਧਵਾ)- ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਉਨ੍ਹਾਂ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਮੁਹਾਲੀ ਅਦਾਲਤ ਵਿਖੇ ਪਹੁੰਚੇ। ਦੱਸ ਦੇਈਏ ਕਿ ਮਾਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਨੂੰ ਕੋਰਟ ਰੂਮ ਵਿਖੇ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਹੈ ਤੇ ਇਸ ਦੇ ਨਾਲ ਹੀ ਅਦਾਲਤ ਨੇ ਇਨ੍ਹਾਂ ਦੀ ਕੈਮਰਾ ਸੁਣਵਾਈ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਕੁਝ ਹੀ ਦੇਰ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵਿਖੇ ਲਿਜਾਇਆ ਜਾਵੇਗਾ। ਦੱਸ ਦਈਏ ਕਿ ਮੁਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਮਜੀਠੀਆ ਦੀ ਪੇਸ਼ੀ ਮੌਕੇ ਗਰਾਊਂਡ ਫਲੋਰ ਨੂੰ ਪੂਰੀ ਤਰਾਂ ਸੀਲਬੰਦ ਕੀਤਾ ਹੈ ਤੇ ਉੱਚ ਪੁਲਿਸ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਆਪ ਅਦਾਲਤ ਵਿਚ ਮੌਜੂਦ ਹਨ।