ਕੇਸ਼ਵਨ ਰਾਮਚੰਦਰਨ ਨੂੰ ਆਰ.ਬੀ.ਆਈ. ਦਾ ਕਾਰਜਕਾਰੀ ਨਿਰਦੇਸ਼ਕ ਕੀਤਾ ਨਿਯੁਕਤ

ਨਵੀਂ ਦਿੱਲੀ, 1 ਜੁਲਾਈ - ਕੇਸ਼ਵਨ ਰਾਮਚੰਦਰਨ ਨੂੰ 1 ਜੁਲਾਈ, 2025 ਤੋਂ ਆਰ.ਬੀ.ਆਈ. ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਕੇਸ਼ਵਨ ਰਾਮਚੰਦਰਨ ਨੇ ਆਪਣੇ ਕਰੀਅਰ ਦੌਰਾਨ ਰਿਜ਼ਰਵ ਬੈਂਕ ਸਟਾਫ ਕਾਲਜ ਦੇ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਨੇ 5 ਸਾਲਾਂ ਤੋਂ ਵੱਧ ਸਮੇਂ ਲਈ ਕੇਨਰਾ ਬੈਂਕ ਦੇ ਬੋਰਡ ਵਿਚ ਅਤੇ 2 ਸਾਲਾਂ ਲਈ ਆਈ.ਸੀ.ਏ.ਆਈ. ਦੇ ਆਡਿਟਿੰਗ ਅਤੇ ਅਸ਼ੋਰੈਂਸ ਸਟੈਂਡਰਡ ਬੋਰਡ ਵਿਚ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਨਾਮਜ਼ਦ ਵਜੋਂ ਸੇਵਾ ਨਿਭਾਈ।