JALANDHAR WEATHER

ਮਾਨਸਾ ਜੇਲ੍ਹ ਦੇ ਸੁਪਰਡੈਂਟ, ਸਹਾਇਕ ਸੁਪਰਡੈਂਟ ਸਮੇਤ 6 ਕਰਮਚਾਰੀ ਮੁਅੱਤਲ

ਮਾਨਸਾ, 28 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਜੇਲ੍ਹ ਮਾਨਸਾ ਦੇ ਸੁਪਰਡੈਂਟ, ਸਹਾਇਕ ਸੁਪਰਡੈਂਟ, 2 ਵਾਰਡਨਾਂ ਦੇ ਨਾਲ ਹੀ ਜੇਲ੍ਹ ਗਾਰਡ 'ਤੇ ਡਿਊਟੀ ਨਿਭਾਅ ਰਹੇ ਜ਼ਿਲ੍ਹਾ ਪੁਲਿਸ ਦੇ 2 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਮਾਮਲਾ ਨਾਬਾਲਿਗ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪਾਸਟਰ ਬਜਿੰਦਰ ਸਿੰਘ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਲੰਘੀ 24 ਜੂਨ ਨੂੰ ਤੜਕਸਾਰ ਰਾਜੀਵ ਕੁਮਾਰ ਅਰੋੜਾ ਏ.ਆਈ.ਜੀ. (ਜੇਲ੍ਹਾਂ) ਪੰਜਾਬ ਨੇ ਸੁਪਰਡੈਂਟ ਦੀ ਮੌਜੂਦਗੀ 'ਚ ਤਲਾਸ਼ੀ ਲਈ ਸੀ, ਜਿਸ ਦੌਰਾਨ ਪਾਸਟਰ ਦੇ ਬੈਗ 'ਚੋਂ ਮੋਬਾਈਲ ਤੇ 2500 ਰੁਪਏ ਨਕਦ ਬਰਾਮਦ ਹੋਏ ਸਨ। ਜਾਂਚ ਦੇ ਚੱਲਦਿਆਂ ਅੱਜ ਸੁਪਰਡੈਂਟ ਇਕਬਾਲ ਸਿੰਘ ਬਰਾੜ, ਸਹਾਇਕ ਸੁਪਰਡੈਂਟ ਅਨੂ ਮਲਿਕ, ਵਾਰਡਨ ਰਣਧੀਰ ਸਿੰਘ ਤੇ ਅਰਵਿੰਦ ਦੇਵ ਸਿੰਘ, ਗਾਰਦ ਦੀ ਡਿਊਟੀ 'ਤੇ ਤਾਇਨਾਤ ਹੌਲਦਾਰ ਸੁਖਪ੍ਰੀਤ ਸਿੰਘ ਤੇ ਸਿਪਾਹੀ ਬਲਵੀਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ