ਭਾਖੜਾ ਡੈਮ 'ਚ ਪਾਣੀ ਦਾ ਪੱਧਰ 1569.10 ਫੁੱਟ ਪੁੱਜਾ
ਨੰਗਲ, 28 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1569.10 ਫੁੱਟ ਰਿਕਾਰਡ ਕੀਤਾ ਗਿਆ। ਭਾਖੜਾ ਡੈਮ ’ਚ 45652 ਕਿਊਸਿਕ ਪਾਣੀ ਆ ਰਿਹਾ ਹੈ ਅਤੇ 31622 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਲੰਘੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ ਦਾ ਪੱਧਰ 1584.84 ਫੁੱਟ ਸੀ। 28.06. 2024 ਨੂੰ ਭਾਖੜਾ ਡੈਮ ’ਚ 33433 ਕਿਊਸਿਕ ਪਾਣੀ ਆ ਰਿਹਾ ਸੀ ਅਤੇ 27201 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਭਾਖੜਾ ਡੈਮ ਵਿਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ ਪਰ ਖਾਸ ਹਾਲਾਤ ’ਚ ਇਹ ਪੱਧਰ 1685 ਫੁੱਟ ਵੀ ਹੋ ਸਕਦਾ ਹੈ। ਭਾਖੜਾ ਡੈਮ ਦੀ ਝੀਲ “ਗੋਬਿੰਦ ਸਾਗਰ” 65 ਵਰਗ ਮੀਲ ਖੇਤਰ ਵਿਚ ਫੈਲੀ ਹੈ ਅਤੇ ਇਸ ਝੀਲ ਵਿਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। ਯਾਦ ਰਹੇ ਕਿ ਅੱਜ ਦੇ ਦਿਨ ਪਾਣੀ ਦਾ ਪੱਧਰ ਪਿਛਲੇ ਸਾਲ ਅੱਜ ਦੇ ਦਿਨ ਨਾਲੋਂ 15 ਫੁੱਟ ਘੱਟ ਹੈ।