ਜੱਗੂ ਦੀ ਮਾਤਾ ਦਾ ਕੱਲ੍ਹ ਹੋਵੇਗਾ ਪੋਸਟਮਾਰਟਮ

ਬਟਾਲਾ, (ਗੁਰਦਾਸਪੁਰ), 27 ਜੂਨ- (ਸਤਿੰਦਰ)- ਬੀਤੀ ਰਾਤ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਸਮੇਤ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੀ ਲਾਸ਼ ਨੂੰ ਬਟਾਲਾ ਸਿਵਲ ਹਸਪਤਾਲ ਵਿਖੇ ਮੁਰਦਾਘਰ ਵਿਚ ਰੱਖਿਆ ਗਿਆ ਸੀ। ਜੱਗੂ ਦੀ ਮਾਸੀ ਨੇ ਦੱਸਿਆ ਕਿ ਆਸਟ੍ਰੇਲੀਆ ਰਹਿੰਦੇ ਜੱਗੂ ਦੇ ਭਰਾ ਦੀ ਪਤਨੀ ਦੇ ਆਉਣ ’ਤੇ ਹੀ ਉਹ ਪੋਸਟਮਾਰਟਮ ਕਰਵਾਉਣਗੇ।