JALANDHAR WEATHER

ਮੀਥਾਨੌਲ ਦੀ ਵਿਕਰੀ ਉੱਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਲਗਾਈਆਂ ਸਖਤ ਪਾਬੰਦੀਆਂ

ਅੰਮ੍ਰਿਤਸਰ, 27 ਜੂਨ-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਮੀਥਾਨੌਲ ਦੀ ਦੁਰਵਰਤੋਂ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਸਖਤ ਪਾਬੰਦੀਆਂ ਇਸ ਦੀ ਵਿਕਰੀ ਉਤੇ ਲਗਾ ਦਿੱਤੀਆਂ ਹਨ। ਜਾਰੀ ਕੀਤੇ ਗਏ ਹੁਕਮਾਂ ਵਿਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿਚ ਮੀਥੇਨੌਲ, ਜਿਸਨੂੰ ਮਿਥਾਈਲ ਅਲਕੋਹਲ ਜਾਂ ਵੁੱਡ ਅਲਕੋਹਲ ਵੀ ਕਿਹਾ ਜਾਂਦਾ ਹੈ, ਦਾ ਗੈਰ-ਕਾਨੂੰਨੀ ਵਪਾਰ ਅਤੇ ਸੰਭਾਵੀ ਦੁਰਵਰਤੋਂ ਹੋ ਰਹੀ ਹੈ। ਮੀਥਾਨੌਲ ਦੇ ਫੀਡਸਟਾਕ, ਘੋਲਕ, ਬਾਲਣ ਅਤੇ ਐਂਟੀਫ੍ਰੀਜ਼ ਵਜੋਂ ਵਰਤੀ ਜਾਂਦੀ ਹੈ ਪਰ ਇਸਦੀ ਦੁਰਵਰਤੋਂ ਮਨੁੱਖੀ ਜੀਵਨ ਲਈ ਗੰਭੀਰ ਖ਼ਤਰਾ ਹੈ। ਦੱਸਣਯੋਗ ਹੈ ਕਿ ਮੀਥਾਨੌਲ ਨਾਲ ਜੁੜੇ ਜੋਖਿਮਾਂ ਨੂੰ ਦੇਖਦੇ ਹੋਏ, ਇਸਨੂੰ ਪੰਜਾਬ ਜ਼ਹਿਰ ਐਕਟ, 2012 ਤਹਿਤ ਇਕ ਜ਼ਹਿਰੀਲਾ ਪਦਾਰਥ ਘੋਸ਼ਿਤ ਕੀਤਾ ਗਿਆ ਹੈ। ਇਸਦੀ ਅਣਅਧਿਕਾਰਤ ਅਤੇ ਬਿਨਾਂ ਲਾਇਸੈਂਸ ਵਾਲੀ ਵਿਕਰੀ ਨੂੰ ਰੋਕਣ ਲਈ ਸਾਕਸ਼ੀ ਸਾਹਨੀ, ਆਈ.ਏ.ਐਸ., ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੋਰੀਅਰ ਸੇਵਾਵਾਂ ਰਾਹੀਂ ਮੀਥਾਨੌਲ ਦੀ ਵਿਕਰੀ ਅਤੇ ਡਲਿਵਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਮੀਥਾਨੌਲ ਦੀ ਅਣਅਧਿਕਾਰਤ ਅਤੇ ਗੈਰ-ਲਾਇਸੈਂਸਸ਼ੁਦਾ ਵਿਕਰੀ 'ਤੇ ਸਖ਼ਤੀ ਨਾਲ ਪਾਬੰਦੀ ਰਹੇਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ