ਲੁਧਿਆਣਾ ਜ਼ਿਮਨੀ ਚੋਣ 'ਚ 'ਆਪ' ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਾ ਨਾਲ ਜਿੱਤੀ - ਮੰਤਰੀ ਬਲਬੀਰ ਸਿੰਘ

ਚੰਡੀਗੜ੍ਹ, 23 ਜੂਨ-'ਆਪ' ਦੇ ਸੰਜੀਵ ਅਰੋੜਾ ਵਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤਣ ਉਤੇ ਪੰਜਾਬ ਦੇ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਅੱਜ ਇਕ ਵੱਡਾ ਦਿਨ ਹੈ। ਅਸੀਂ ਇਥੇ ਅਤੇ ਗੁਜਰਾਤ ਦੋਵਾਂ ਵਿਚ ਪ੍ਰਭਾਵਸ਼ਾਲੀ ਜਿੱਤਾਂ ਦਰਜ ਕੀਤੀਆਂ ਹਨ। ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕ ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਾ ਨੂੰ ਪਸੰਦ ਕਰਦੇ ਹਨ।