JALANDHAR WEATHER

ਕੁੱਤਿਆਂ ਦੀ ਦੌੜ ਮੁਕਾਬਲੇ 'ਚ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ

ਮਾਨਸਾ, 23 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਕੁੱਤਿਆਂ ਦੇ ਦੌੜ ਮੁਕਾਬਲੇ ’ਚ ਰੰਜਿਸ਼ ਦੇ ਚੱਲਦਿਆਂ ਮਾਨਸਾ ਦੇ ਕੈਂਚੀਆਂ ਨਜ਼ਦੀਕ ਕੁਝ ਵਿਅਕਤੀਆਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਸਤਨਾਮ ਸਿੰਘ (45) ਪੁੱਤਰ ਗੁਰਮੀਤ ਸਿੰਘ ਵਾਸੀ ਚੁੱਗਾ (ਫ਼ਿਰੋਜ਼ਪੁਰ) ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਹਮਲਾਵਰ ਬਰਨਾਲਾ ਅਤੇ ਸਿਰਸਾ ਨਾਲ ਸਬੰਧਿਤ ਹਨ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਸਤਨਾਮ ਸਿੰਘ ਤੇ ਇਕ ਹੋਰ ਗੁੱਟ ਦੇ ਕੁੱਤਿਆਂ ਦੇ ਦੌੜ ਮੁਕਾਬਲੇ ਹੋਏ ਸਨ, ਜਿਸ ਵਿਚ ਉਸ ਦਾ ਕੁੱਤਾ ਪਹਿਲੇ ਸਥਾਨ ’ਤੇ ਆਇਆ ਸੀ। ਇਸ ਨੂੰ ਲੈ ਕੇ ਦੋਵੇਂ ਧਿਰਾਂ ਵਿਚ ਝਗੜਾ ਹੋ ਗਿਆ। ਦੋਵੇਂ ਧਿਰਾਂ ਨੇ ਆਪਸ ਵਿਚ ਮਿਲਣ ਦਾ ਸਮਾਂ ਤੈਅ ਕੀਤਾ, ਜਿਥੇ ਝਗੜੇ ਦੌਰਾਨ ਇਹ ਘਟਨਾ ਵਾਪਰ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ