ਵਿਜੇ ਰੁਪਾਨੀ ਨੂੰ ਸ਼ਰਧਾਂਜਲੀ ਵਜੋਂ ਰਾਜਕੋਟ ਦੇ ਬਾਜ਼ਾਰ ਰਹੇ ਬੰਦ

ਅਹਿਮਦਾਬਾਦ, 14 ਜੂਨ- ਅੱਜ ਸੂਬੇ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਕੋਟ ਦੇ ਬਾਜ਼ਾਰ ਬੰਦ ਰਹੇ, ਜਿਨ੍ਹਾਂ ਦੀ ਅਹਿਮਦਾਬਾਦ ਹਵਾਈ ਹਾਦਸੇ ਵਿਚ ਮੌਤ ਹੋ ਗਈ ਸੀ। ਵਿਜੇ ਰੁਪਾਨੀ 1990 ਦੇ ਦਹਾਕੇ ਵਿਚ ਰਾਜਕੋਟ ਦੇ ਮੇਅਰ ਰਹੇ ਅਤੇ ਰਾਜਕੋਟ ਪੱਛਮੀ ਹਲਕੇ ਤੋਂ ਕਈ ਵਾਰ ਵਿਧਾਇਕ ਚੁਣੇ ਗਏ ਸਨ।