ਨੀਟ ਪ੍ਰੀਖਿਆ 'ਚ ਤ੍ਰਿਸ਼ਾ ਜੈਨ ਨੇ ਪੰਜਾਬ ਭਰ ਦੀਆਂ ਲੜਕੀਆਂ 'ਚੋਂ ਪਹਿਲਾ ਸਥਾਨ ਕੀਤਾ ਹਾਸਲ

ਮਲੇਰਕੋਟਲਾ, 14 ਜੂਨ (ਮੁਹੰਮਦ ਹਨੀਫ਼ ਥਿੰਦ) - ਨੀਟ ਪ੍ਰੀਖਿਆ ਦੇ ਆਏ ਨਤੀਜਿਆਂ 'ਚ ਮਲੇਰਕੋਟਲਾ ਦੀ ਹੋਣਹਾਰ ਧੀ ਤ੍ਰਿਸ਼ਾ ਜੈਨ ਨੇ ਪੰਜਾਬ ਭਰ ਦੀਆਂ ਲੜਕੀਆਂ 'ਚੋਂ 720 'ਚੋਂ 655 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਪੂਰੇ ਭਾਰਤ 'ਚੋਂ 51ਵਾਂ ਰੈਂਕ ਹਾਸਿਲ ਕੀਤਾ ਹੈ। ਤ੍ਰਿਸ਼ਾ ਜੈਨ ਦੀ ਇਸ ਪ੍ਰਾਪਤੀ 'ਤੇ ਇਲਾਕੇ ਭਰ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।