JALANDHAR WEATHER

ਬਦਰੀਨਾਥ ਧਾਮ ਦੇ ਖੁੱਲ੍ਹੇ ਕਪਾਟ

ਦੇਹਰਾਦੂਨ,23 ਅਪ੍ਰੈਲ- ਚਮੋਲੀ ਵਿਚ ਬਦਰੀਨਾਥ ਧਾਮ ਦੇ ਦਰਵਾਜ਼ੇ ਅੱਜ ਚਾਰਧਾਮ ਯਾਤਰਾ ਦੇ ਪੰਜਵੇਂ ਦਿਨ ਰਸਮੀ ਤੌਰ 'ਤੇ ਖੋਲ੍ਹ ਦਿੱਤੇ ਗਏ। ਸਵੇਰੇ 6:15 ਵਜੇ ਮੰਦਰ ਦੇ ਦਰਵਾਜ਼ੇ ਖੁੱਲ੍ਹਦੇ ਹੀ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਉਤਰਾਖ਼ੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਰਸ਼ਨ ਕੀਤੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ’ਤੇ ਪਹਿਲੀ ਪੂਜਾ ਕੀਤੀ। ਅੰਦਾਜ਼ਾ ਲਗਾਇਆ ਗਿਆ ਹੈ ਕਿ ਪਹਿਲੇ ਦਿਨ -4 ਡਿਗਰੀ ਸੈਲਸੀਅਸ ਤਾਪਮਾਨ ਦੇ ਵਿਚਕਾਰ ਲਗਭਗ 7,000 ਲੋਕ ਦਰਸ਼ਨ ਕਰਨਗੇ।

ਪੂਜਾ ਕਰਨ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਨਾਲ, ਚਾਰੇ ਧਾਮ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ। ਚਾਰੇ ਧਾਮ ਦੇ ਆਸ਼ੀਰਵਾਦ ਅਤੇ ਭਗਵਾਨ ਬਦਰੀ ਵਿਸ਼ਾਲ ਦੀ ਕਿਰਪਾ ਨਾਲ ਚਾਰਧਾਮ ਯਾਤਰਾ ਸੁਰੱਖਿਅਤ ਅਤੇ ਸੁਚਾਰੂ ਹੋਵੇ। ਮੈਂ ਕਾਮਨਾ ਕਰਦਾ ਹਾਂ ਕਿ ਸਾਰੇ ਸ਼ਰਧਾਲੂ ਯਾਤਰਾ ਦੇ ਨਿਯਮਾਂ ਦੀ ਪਾਲਣਾ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ