JALANDHAR WEATHER

1 ਮਈ ਤੋਂ ਲੁਧਿਆਣਾ ਵਿਖੇ ਦੁੱਧ ਹੋਵੇਗਾ 5 ਰੁਪਏ ਪ੍ਰਤੀ ਲੀਟਰ ਮਹਿੰਗਾ

 ਲੁਧਿਆਣਾ (ਰੁਪੇਸ਼) , 22 ਅਪ੍ਰੈਲ - ਮਹਿੰਗਾਈ ਦਾ ਸਾਹਮਣਾ ਕਰ ਰਹੇ ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਣ ਜਾ ਰਿਹਾ ਹੈ। ਕਿਉਂਕਿ ਹੁਣ ਲੁਧਿਆਣਾ ਡੇਅਰੀ ਐਸੋਸੀਏਸ਼ਨ ਵਲੋਂ ਲੁਧਿਆਣਾ ਵਿਖੇ ਦੁੱਧ ਦੇ ਰੇਟ ਵਿਚ ਪ੍ਰਤੀ ਲੀਟਰ 5 ਰੁਪਏ ਦਾ ਵਾਧਾ ਕੀਤਾ ਜਾ ਰਿਹਾ ਹੈ ਜੋ ਇਕ ਮਈ ਤੋਂ ਲਾਗੂ ਹੋਵੇਗਾ। ਜਿਸ ਨਾਲ ਲੁਧਿਆਣਾ ਵਾਸੀਆਂ ਦੇ ਜੇਬ 'ਤੇ ਵਾਧੂ ਬੋਝ ਪਏਗਾ। ਇਕ ਮਈ ਤੋਂ ਦੁੱਧ ਦੇ ਰੇਟ ਪ੍ਰਤੀ ਲੀਟਰ 5 ਰੁਪਏ ਵਧਾਣ ਦੀ ਜਾਣਕਾਰੀ ਡੇਅਰੀ ਐਸੋਸੀਏਸ਼ਨ ਦੇ ਆਗੂਆਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਗਈ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੇਅਰੀ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਦਿਨੋਂ - ਦਿਨ ਵਧਦੀ ਹੋਈ ਮਹਿੰਗਾਈ ਦੇ ਕਾਰਨ ਹਰ ਇਕ ਵਸਤੂ ਮਹਿੰਗੀ ਹੋ ਗਈ ਹੈ , ਜਿਸ ਨਾਲ ਡੇਅਰੀ ਉਦਯੋਗ ਲਈ ਇਸਤੇਮਾਲ ਹੋਣ ਵਾਲਿਆਂ ਸਾਰੀਆਂ ਹੀ ਚੀਜ਼ਾਂ ਮਹਿੰਗੀਆਂ ਹੋਈਆਂ ਹਨ। ਦੂਜੇ ਪਾਸੇ ਮਜ਼ਦੂਰਾਂ ਨੂੰ ਗੈਸ ਦੀ ਕਿੱਲਤ ਅਤੇ ਮਹਿੰਗੀ ਗੈਸ ਮਿਲਣ ਕਾਰਨ ਲੇਬਰ ਦੀ ਕਿੱਲਤ ਵੀ ਹੋ ਰਹੀ ਸੀ , ਜਿਸ ਕਾਰਨ ਉਨ੍ਹਾਂ ਨੂੰ ਮਜ਼ਦੂਰਾਂ ਦੀ ਤਨਖਾਹ ਵੀ ਵਧਾਉਣੀ ਪਈ ਹੈ। ਜਿਸ ਕਾਰਨ ਉਨ੍ਹਾਂ ਨੂੰ ਦੁੱਧ ਦੇ ਰੇਟ ਵਿਚ ਪ੍ਰਤੀ ਲੀਟਰ 5 ਰੁਪਏ ਦਾ ਵਾਧਾ ਕਰਨਾ ਪੈ ਰਿਹਾ ਹੈ ਜੋ ਇਕ ਮਈ ਤੋਂ ਪੂਰੇ ਜ਼ਿਲ੍ਹੇ ਵਿਚ ਲਾਗੂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ