30 ਸਾਲਾ ਅਦਾਕਾਰਾ ਦਿਵਯੰਕਾ ਸਿਰੋਹੀ ਦਾ ਦਿਹਾਂਤ
ਚੰਡੀਗੜ੍ਹ , 22 ਅਪ੍ਰੈਲ- ਹਰਿਆਣਵੀ ਅਦਾਕਾਰਾ ਦਿਵਯੰਕਾ ਸਿਰੋਹੀ ਦਾ ਦਿਹਾਂਤ ਹੋ ਗਿਆ ਹੈ। ਗਾਜ਼ੀਆਬਾਦ ਵਿਚ ਦਿਵਯੰਕਾ ਦੀ ਸਿਹਤ ਅਚਾਨਕ ਵਿਗੜ ਗਈ ਤੇ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਜ਼ਮੀਨ 'ਤੇ ਡਿੱਗ ਪਈ । ਹਰਿਆਣਵੀ ਅਦਾਕਾਰਾ ਦੇ ਦਿਹਾਂਤ ਨਾਲ ਇੰਡਸਟਰੀ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਗਾਇਕ ਮਾਸੂਮ ਸ਼ਰਮਾ ਨੇ ਦਿਵਯੰਕਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਸ਼ਾਨਦਾਰ ਕਲਾਕਾਰ ਸੀ। ਦਿਵਯੰਕਾ ਸਿਰੋਹੀ ਆਪਣੇ ਛੋਟੇ ਜਿਹੇ ਕਰੀਅਰ ਵਿਚ 50 ਤੋਂ ਵੱਧ ਗੀਤਾਂ ਵਿਚ ਨਜ਼ਰ ਆਈ ਹੈ। ਦਿਵਯੰਕਾ ਸਿਰੋਹੀ ਮੂਲ ਰੂਪ ਵਿਚ ਬੁਲੰਦਸ਼ਹਿਰ ਦੀ ਰਹਿਣ ਵਾਲੀ ਸੀ।
;
;
;
;
;
;
;
;