JALANDHAR WEATHER

ਬਿਜਲੀ ਸੰਕਟ ’ਤੇ ਸਿਆਸਤ ਗਰਮਾਈ, ਜਾਖੜ ਨੇ ਸਰਕਾਰ ਦੀ ਯੋਜਨਾ ’ਤੇ ਉਠਾਏ ਸਵਾਲ

ਚੰਡੀਗੜ੍ਹ, 23 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) - ਪੰਜਾਬ ਵਿਚ ਵੱਧ ਰਹੀ ਬਿਜਲੀ ਮੰਗ ਦੇ ਦਰਮਿਆਨ ਲੱਗ ਰਹੀਆਂ ਕਟੌਤੀਆਂ ਨੂੰ ਲੈ ਕੇ ਸਿਆਸੀ ਪੱਖੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਨੂੰ ਘੇਰਦਿਆਂ ਬਿਜਲੀ ਢਾਂਚੇ ਦੀ ਮੁਰੰਮਤ ਅਤੇ ਪ੍ਰਬੰਧਨ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਸੁਨੀਲ ਜਾਖੜ ਨੇ ਆਪਣੇ ਟਵੀਟ ਵਿਚ ਕਿਹਾ ਕਿ ਜਿਵੇਂ ਹੀ ਗਰਮੀ ਦੀ ਰੁੱਤ ਦੀ ਸ਼ੁਰੂਆਤ ਹੋਈ ਹੈ, ਪੰਜਾਬ 'ਚ ਬਿਜਲੀ ਕਟੌਤੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ, ਜੋ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਤਨਜ਼ ਕਸਦਿਆਂ ਕਿਹਾ ਕਿ “ਅੰਧੇਰ ਨਗਰੀ ਚੌਪਟ ਰਾਜਾ” ਵਾਲੀ ਸਥਿਤੀ ਬਣ ਗਈ ਹੈ, ਜਿਥੇ ਗਰਮੀ ਦੇ ਚਰਮ ਮੌਸਮ ਵਿਚ ਬਿਜਲੀ ਢਾਂਚੇ ਦੀ ਮੁਰੰਮਤ ਦੇ ਨਾਂਅ ’ਤੇ ਸਪਲਾਈ ਬੰਦ ਕੀਤੀ ਜਾ ਰਹੀ ਹੈ।

ਜਾਖੜ ਨੇ ਸਵਾਲ ਚੁੱਕਿਆ ਕਿ ਜੇਕਰ ਮੁਰੰਮਤ ਦੇ ਕੰਮ ਕਰਨੇ ਹੀ ਸਨ ਤਾਂ ਇਹ ਕੰਮ ਫਰਵਰੀ-ਮਾਰਚ ਮਹੀਨੇ ਦੌਰਾਨ ਕਿਉਂ ਨਹੀਂ ਕੀਤੇ ਗਏ। ਹੁਣ ਜਦੋਂ ਬਿਜਲੀ ਦੀ ਮੰਗ ਵਧ ਗਈ ਹੈ, ਉਸ ਸਮੇਂ ਸਪਲਾਈ ’ਚ ਰੁਕਾਵਟ ਪੈਦਾ ਕਰਨਾ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਬਿਜਲੀ ਨਿਗਮ ਵਿਚ ਨਿਯਮਤ ਚੇਅਰਮੈਨ ਦੀ ਗੈਰ-ਹਾਜ਼ਰੀ ਕਾਰਨ ਫੈਸਲਾ ਲੈਣ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਮੁਤਾਬਕ ਇਸ ਕਾਰਨ ਸੂਬੇ ਅੰਦਰ ਬਿਜਲੀ ਪ੍ਰਬੰਧਨ ਵਿਚ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ