ਅਣ-ਪਛਾਤੇ ਵਲੋਂ ਇਕ ਔਰਤ ਦਾ ਕਤਲ
ਲੰਬੀ, 22 ਅਪ੍ਰੈਲ (ਮੇਵਾ ਸਿੰਘ)- ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮਨੀਆ ਵਿਖੇ ਆਂਗਨਵਾੜੀ ਸੈਂਟਰ ਵਿਚ ਹੈਲਪਰ ਵਜੋਂ ਕੰਮ ਕਰਦੀ ਇਕ ਔਰਤ ਦਾ ਇਕ ਅਣ-ਪਛਾਤੇ ਵਿਅਕਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਡੀ.ਐਸ.ਪੀ. ਲੰਬੀ ਨੇ ਦੱਸਿਆ ਕਿ ਰਮਨਦੀਪ ਕੌਰ ਪਤਨੀ ਬੂਟਾ ਸਿੰਘ ਵਾਸੀ ਫਤਿਹਪੁਰ ਮਨੀਆ, ਜੋ ਸਵੇਰੇ ਆਂਗਨਵਾੜੀ ਸੈਂਟਰ ਵਿਚ ਸਫ਼ਾਈ ਕਰ ਰਹੀ ਸੀ, ਜਦੋਂ ਅਣ-ਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਿਆ। ਡੀ.ਐਸ.ਪੀ. ਲੰਬੀ ਨੇ ਕਿਹਾ ਪੁਲਿਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਦੋਸ਼ੀ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
;
;
;
;
;
;
;
;
;