JALANDHAR WEATHER

ਹਰ ਯਤਨ ਨੂੰ ਵਿਕਸਤ ਭਾਰਤ ਦੇ ਨਿਰਮਾਣ ਦੇ ਟੀਚੇ ਨਾਲ ਜੋੜੋ - ਸਿਵਲ ਸੇਵਕਾਂ ਨੂੰ ਲਿਖਿਆ ਪ੍ਰਧਾਨ ਮੰਤਰੀ ਮੋਦੀ ਨੇ

ਨਵੀਂ ਦਿੱਲੀ, 22 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ 1.6 ਕਰੋੜ ਤੋਂ ਵੱਧ ਸਿਵਲ ਸੇਵਕਾਂ ਨੂੰ ਉਤਸ਼ਾਹਜਨਕ ਪੱਤਰ ਲਿਖੇ ਹਨ, ਜੋ 21 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਸਿਵਲ ਸੇਵਾਵਾਂ ਦਿਵਸ ਤੋਂ ਪਹਿਲਾਂ ਨਿਰੰਤਰ ਸਿੱਖਣ ਅਤੇ ਸਮਰੱਥਾ ਨਿਰਮਾਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਮਾਨਤਾ ਦਿੰਦੇ ਹਨ।
ਇਹ ਪਹੁੰਚ 2 ਤੋਂ 10 ਅਪ੍ਰੈਲ ਤੱਕ ਆਯੋਜਿਤ ਸਾਧਨਾ ਹਫ਼ਤਾ 2026 - ਰਾਸ਼ਟਰੀ ਸਿਖਲਾਈ ਹਫ਼ਤੇ ਦੇ ਸਫ਼ਲ ਆਯੋਜਨ ਤੋਂ ਬਾਅਦ ਹੈ, ਜਿਸ ਵਿਚ ਘਿੌਠ ਕਰਮਯੋਗੀ ਪਲੇਟਫਾਰਮ ਰਾਹੀਂ ਸਰਕਾਰੀ ਅਧਿਕਾਰੀਆਂ ਦੀ ਵਿਆਪਕ ਭਾਗੀਦਾਰੀ ਦੇਖਣ ਨੂੰ ਮਿਲੀ। ਉਤਸ਼ਾਹੀ ਹੁੰਗਾਰੇ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਰਜਿਸਟਰਡ "ਕਰਮਯੋਗੀਆਂ" ਨੂੰ ਆਪਣਾ ਸੰਦੇਸ਼ ਦਿੱਤਾ, ਉਨ੍ਹਾਂ ਨੂੰ ਰਾਸ਼ਟਰ ਦੀ ਸੇਵਾ ਵਿੱਚ ਸਵੈ-ਸੁਧਾਰ ਦੀ ਆਪਣੀ ਯਾਤਰਾ ਜਾਰੀ ਰੱਖਣ ਦੀ ਅਪੀਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ