ਬਾਬਾ ਕੇਦਾਰ ਸਾਰਿਆਂ ’ਤੇ ਬਣਾਈ ਰੱਖਣ ਆਪਣਾ ਆਸ਼ੀਰਵਾਦ- ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 22 ਅਪ੍ਰੈਲ- ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਵਭੂਮੀ ਉਤਰਾਖੰਡ ਦੀ ਪਵਿੱਤਰ ਧਰਤੀ 'ਤੇ ਸ੍ਰੀ ਕੇਦਾਰਨਾਥ ਧਾਮ ਦੇ ਕਪਾਟ ਪੂਰੇ ਰੀਤੀ-ਰਿਵਾਜਾਂ ਨਾਲ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਕੇਦਾਰਨਾਥ ਧਾਮ ਅਤੇ ਚਾਰਧਾਮ ਦੀ ਇਹ ਯਾਤਰਾ ਸਾਡੀ ਆਸਥਾ, ਏਕਤਾ ਅਤੇ ਅਮੀਰ ਪਰੰਪਰਾਵਾਂ ਦਾ ਇਕ ਬ੍ਰਹਮ ਜਸ਼ਨ ਹੈ। ਇਨ੍ਹਾਂ ਯਾਤਰਾਵਾਂ ਰਾਹੀਂ ਸਾਨੂੰ ਭਾਰਤ ਦੀ ਸਦੀਵੀ ਸੱਭਿਆਚਾਰ ਦੀ ਝਲਕ ਵੀ ਮਿਲਦੀ ਹੈ। ਇਸ ਸਾਲ ਚਾਰਧਾਮ ਯਾਤਰਾ ਦੀ ਸ਼ੁਰੂਆਤ ਦੇ ਮੌਕੇ 'ਤੇ ਮੈਂ ਉੱਤਰਾਖੰਡ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਇਕ ਪੱਤਰ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ। ਮੇਰੀ ਕਾਮਨਾ ਹੈ ਕਿ ਬਾਬਾ ਕੇਦਾਰ ਸਾਰਿਆਂ 'ਤੇ ਆਪਣਾ ਅਸ਼ੀਰਵਾਦ ਵਰ੍ਹਾਉਂਦੇ ਰਹਿਣ ਅਤੇ ਤੁਹਾਡੀਆਂ ਯਾਤਰਾਵਾਂ ਨੂੰ ਸ਼ੁਭ ਬਣਾਉਣ।
;
;
;
;
;
;
;
;
;