ਕੋਟ ਖ਼ਾਲਸਾ ਵਿਖੇ ਅੱਗ ਲੱਗਣ ਨਾਲ ਸਵਾ 4 ਏਕੜ ਕਣਕ ਤੇ ਸਾਢੇ 4 ਏਕੜ ਨਾੜ ਸੜ ਕੇ ਸੁਆਹ
ਛੇਹਰਟਾ , ਅੰਮ੍ਰਿਤਸਰ,21ਅਪ੍ਰੈਲ ( ਪੱਤਰ ਪ੍ਰੇਰਕ ):ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਹਾਲ ਹੀ ਵਿੱਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ।ਕੋਟ ਖ਼ਾਲਸਾ ਵਿਖੇ ਕੁਝ ਗ਼ਰੀਬ ਕਿਸਾਨਾਂ ਦੀ ਕਰੀਬ ਸਵਾ 4 ਏਕੜ ਕਣਕ ਦੀ ਫ਼ਸਲ ਤੇ ਸਾਢੇ 4 ਏਕੜ ਨਾੜ ਸੜ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਸਰਕਾਰੀਆ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਕੋਟ ਖ਼ਾਲਸਾ ਵਿਖੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਨੂੰ ਅੱਗ ਲਗਾ ਦਿੱਤੀ ਗਈ, ਜਿਸ ਨਾਲ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ। ਉਨ੍ਹਾਂ ਦੱਸਿਆ ਕਿ ਕੋਟ ਖ਼ਾਲਸਾ ਵਾਸੀ ਕਿਸਾਨ ਪਲਵਿੰਦਰ ਸਿੰਘ ਦੀ ਇਕ ਏਕੜ ਕਣਕ,ਪਲਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਦੀ ਡੇਢ ਏਕੜ ਕਣਕ, ਹਰਭਜਨ ਸਿੰਘ ਨੰਬਰਦਾਰ ਦੀ 6 ਕਨਾਲ ਕਣਕ, ਸੰਪੂਰਨ ਸਿੰਘ ਤੇ ਜਜਬੀਰ ਸਿੰਘ ਦੀ ਅੱਧਾ-ਅੱਧਾ ਏਕੜ ਖੜੀ ਕਣਕ ਦੀ ਫਸਲ ਤੇ ਕਰੀਬ ਸਾਢੇ ਚਾਰ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਹੈ ।
;
;
;
;
;
;
;
;