JALANDHAR WEATHER

ਰਾਹੁਲ ਗਾਂਧੀ ਦੀ ਕੋਲਕਾਤਾ ਫੇਰੀ ਹੋਈ ਮੁਅੱਤਲ

ਕੋਲਕਾਤਾ (ਪੱਛਮ ਬੰਗਾਲ) , 21 ਅਪ੍ਰੈਲ - ਕਾਂਗਰਸ ਦੇ ਉੱਘੇ ਨੇਤਾ ਰਾਹੁਲ ਗਾਂਧੀ ਦੀ 23 ਤਰੀਕ ਨੂੰ ਹੋਣ ਵਾਲੀ ਕੋਲਕਾਤਾ ਫੇਰੀ ਨੂੰ ਸਥਾਨਕ ਪ੍ਰਸ਼ਾਸਨ ਵਲੋਂ ਕਥਿਤ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ । ਪਾਰਟੀ ਸੂਤਰਾਂ ਨੇ ਦੱਸਿਆ ਕਿ ਆਉਂਦੀ 23 ਅਪ੍ਰੈਲ ਨੂੰ ਰਾਹੁਲ ਗਾਂਧੀ ਦਾ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਪੱਛਮੀ ਬੰਗਾਲ ਵਿਚ ਕੋਲਕਾਤਾ ਜਾਣ ਦਾ ਪ੍ਰੋਗਰਾਮ ਸੀ , ਜਿੱਥੇ ੳਨ੍ਹਾਂ ਨੇ ਚੋਣਾਂ ਸੰਬੰਧੀ ਮੁਹਿੰਮ ਵਿਚ ਹਿੱਸਾ ਲੈਣਾ ਸੀ । ਕਾਂਗਰਸ ਪਾਰਟੀ ਨੇ ਦੋਸ਼ ਲਗਾਇਆ ਕਿ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ "ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਦੇ ਇਸ਼ਾਰੇ" 'ਤੇ ਕੰਮ ਕਰਦਿਆਂ, ਦੌਰੇ ਲਈ ਜ਼ਰੂਰੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਅਨੁਸਾਰ, ਉਨ੍ਹਾਂ ਨੇ ਪ੍ਰਸ਼ਾਸਨ ਦੀ ਇਜਾਜ਼ਤ ਲਈ ਸ਼ਾਮ 6:00 ਵਜੇ ਤੱਕ ਇੰਤਜ਼ਾਰ ਕੀਤਾ,ਕਿਉਂਕਿ ਸਥਾਨਕ ਪੁਲਿਸ ਵਲੋਂ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ, ਇਸ ਲਈ 23 ਅਪ੍ਰੈਲ ਨੂੰ ਹੋਣ ਵਾਲੇ ਸਮਾਗਮ ਲਈ ਲੋੜੀਂਦੀਆਂ ਤਿਆਰੀਆਂ ਨੂੰ ਪੂਰਾ ਕਰਨਾ ਹੁਣ ਸੰਭਵ ਨਹੀਂ ਹੈ।

ਸੂਤਰ ਨੇ ਕਿਹਾ, "ਸੰਭਾਵਤ ਤੌਰ 'ਤੇ 25 ਜਾਂ 26 ਅਪ੍ਰੈਲ ਲਈ ਇਕ ਸੋਧੇ ਹੋਏ ਸ਼ਡਿਊਲ ਲਈ ਪ੍ਰਸ਼ਾਸਨ ਨੂੰ ਦੁਬਾਰਾ ਇਕ ਨਵਾਂ ਬੇਨਤੀ ਪੱਤਰ ਲਿਖਿਆ ਜਾਵੇਗਾ । ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ ਲਈ ਦੋ ਪੜਾਵਾਂ ਵਿਚ ਚੋਣਾਂ ਹੋਣਗੀਆਂ । ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ । ਭਾਰਤੀ ਚੋਣ ਕਮਿਸ਼ਨ ਅਨੁਸਾਰ, ਪਹਿਲੇ ਪੜਾਅ ਵਿਚ 152 ਵਿਧਾਨ ਸਭਾ ਹਲਕਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਦੋਂ ਕਿ ਦੂਜੇ ਪੜਾਅ ਵਿਚ 142 ਸੀਟਾਂ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ