ਪਵਿੱਤਰ ਚਾਰ ਧਾਮ ਯਾਤਰਾ ਦੀ ਹੋਈ ਸ਼ੁਰੂਆਤ
ਦੇਹਰਾਦੂਨ, (ਉੱਤਰਾਖੰਡ)-21 ਅਪ੍ਰੈਲ - ਪਵਿੱਤਰ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਗੰਗੋਤਰੀ ਤੇ ਯਮਨੋਤਰੀ ਦੇ ਕਪਾਟ ਪਿਛਲੇ ਦਿਨੀਂ ਖੁੱਲ੍ਹ ਚੁੱਕੇ ਹਨ । ਭਲਕੇ ਬਾਬਾ ਕੇਦਾਰ ਨਾਥ ਦੇ ਕਪਾਟ ਖੁੱਲ੍ਹ ਜਾਣਗੇ । ਇਸ ਮਗਰੋਂ ਆਉਂਦੀ 23 ਅਪ੍ਰੈਲ ਨੂੰ ਬਦਰੀਨਾਥ ਅਤੇ ਫਿਰ ਸ੍ਰੀ ਹੇਮਕੁੰਟ ਦੇ ਕਪਾਟ ਵੀ ਖੋਲ੍ਹ ਦਿੱਤੇ ਜਾਣਗੇ । ਇਸ ਸਭ ਬਾਰੇ ਜਾਣਕਾਰੀ ਦਿੰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਤੇ ਸਭਨਾਂ ਲਈ ਸੁਰੱਖਿਅਤ ਯਾਤਰਾ ਦਾ ਪ੍ਰਬੰਧ ਕਰਨਾ ਸਰਕਾਰ ਦੀ ਪਹਿਲ ਹੈ । ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਐੱਸ ਓ ਪੀ ਜਾਰੀ ਕਰ ਦਿੱਤੇ ਗਏ ਹਨ ।
;
;
;
;
;
;
;
;