ਕੈਨੇਡਾ ਵਿਚ ਪੰਜਾਬੀ ਭੈਣ ਭਰਾਵਾਂ ਦੇ ਘਰ ’ਤੇ ਹੋਇਆ ਨਸਲੀ ਹਮਲਾ
ਅਜਨਾਲਾ, (ਅੰਮ੍ਰਿਤਸਰ), 21 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਕੈਨੇਡਾ ਦੇ ਪੰਜਾਬੀ ਵਸੋਂ ਵਾਲੇ ਸ਼ਹਿਰ ਓਂਟਾਰੀਓ ਵਿਖੇ ਪੰਜਾਬੀ ਭੈਣ ਭਰਾਵਾਂ ਦੇ ਘਰ ਉੱਪਰ ਨਸਲੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ 2 ਵਿਦੇਸ਼ੀ ਵਿਅਕਤੀਆਂ (ਨੀਗਰੋ) ਵਲੋਂ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ ਤੇ ਅੱਗ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਸੁਆਹ ਹੋ ਗਈਆਂ। ਹਮਲਾਵਰਾਂ ਨੇ ਗੱਡੀਆਂ ਨੂੰ ਅੱਗ ਲਗਾਉਣ ਤੋਂ ਪਹਿਲਾਂ ਘਰ ਦੀਆਂ ਕੰਧਾਂ ’ਤੇ ਗੋ ਬੈਕ ਦੇ ਨਸਲੀ ਨਾਅਰੇ ਵੀ ਲਿਖੇ ਗਏ ਹਨ। ਇਹ ਦੋਵੇਂ ਭੈਣ ਭਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਪਿੰਡ ਨਾਲ ਸੰਬੰਧਿਤ ਹਨ ਤੇ ਇਨ੍ਹਾਂ ਨਾਲ ਹੋਰ ਵੀ ਪਰਿਵਾਰ ਦੇ ਨੌਜਵਾਨ ਰਹਿੰਦੇ ਹਨ। ਅੱਗ ਲਗਾਉਣ ਦੀ ਇਹ ਸਾਰੀ ਘਟਨਾ ਘਰ 'ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੈਨੇਡਾ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;