JALANDHAR WEATHER

ਅਲਬਰਟਾ ਵਿਚ ਹੁਣ ਨਹੀਂ ਹੋਵੇਗੀ ਸਮਾਂ ਬਦਲਣ ਵਿਚ ਤਬਦੀਲੀ, ਡੈਨੀਅਲ ਸਮਿੱਥ ਵਲੋਂ ਐਲਾਨ

ਕੈਲਗਰੀ, 21 ਅਪ੍ਰੈਲ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਸੂਬਾ ਹੁਣ ਸਾਰਾ ਸਾਲ ‘ਡੇ-ਲਾਈਟ ਸੇਵਿੰਗ ਟਾਈਮ’ ’ਤੇ ਹੀ ਰਹੇਗਾ। ਇਸ ਦਾ ਮਤਲਬ ਹੈ ਕਿ ਹੁਣ ਅਲਬਰਟਾ ਵਾਸੀਆਂ ਨੂੰ ਸਾਲ ਵਿਚ ਦੋ ਵਾਰ ਘੜੀਆਂ ਬਦਲਣ ਦੀ ਲੋੜ ਨਹੀਂ ਪਵੇਗੀ। ਹੁਣ ਨਵੰਬਰ 2026 ਵਿਚ ਅਲਬਰਟਾ ਦੇ ਲੋਕ ਆਪਣੀਆਂ ਘੜੀਆਂ ਪਿਛੇ ਨਹੀਂ ਕਰਨਗੇ। ਜੋ ਸਮਾਂ ਹੁਣ ਚੱਲ ਰਿਹਾ ਹੈ, ਉਹ ਹੀ ਪੱਕਾ ਹੋ ਜਾਵੇਗਾ। ਇਹ ਫ਼ੈਸਲਾ ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚਵਨ ਦੇ ਨਿਯਮਾਂ ਨਾਲ ਮੇਲ ਖਾਂਦਾ ਹੈ, ਜਿਸ ਨਾਲ ਪੱਛਮੀ ਕੈਨੇਡਾ ਵਿਚ ਕਾਰੋਬਾਰ ਅਤੇ ਆਵਾਜਾਈ ਵਿਚ ਆਸਾਨੀ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ